ਪਧਿਆਣਾ ਵਿੱਚ ਬੰਬ ਵਰਗੀ ਵਸਤੂ ਮਿਲਣ ਕਾਰਨ ਦਹਿਸ਼ਤ
07:04 AM Jan 14, 2025 IST
ਪੱਤਰ ਪ੍ਰੇਰਕ
ਜਲੰਧਰ, 13 ਜਨਵਰੀ
ਏਅਰਫੋਰਸ ਸਟੇਸ਼ਨ ਆਦਮਪੁਰ ਨੇੜੇ ਪਿੰਡ ਪਧਿਆਣਾ ਦੇ ਸਕੂਲ ਦੀ ਗਰਾਊਂਡ ਵਿਚੋਂ ਅੱਜ ਦੇਰ ਸ਼ਾਮ ਗਰਨੇਡ (ਬੰਬ) ਵਰਗੀ ਚੀਜ਼ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਪੁਲੀਸ ਵਲੋਂ ਇਲਾਕਾ ਸੀਲ ਕਰ ਦਿੱਤਾ ਗਿਆ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਅਧਿਕਾਰੀਆਂ ਵਲੋਂ ਪੀਏਪੀ ਤੋਂ ਬੰਬ ਰੋਕੂ ਦਸਤੇ ਨੂੰ ਵੀ ਮੌਕੇ ’ਤੇ ਸੱਦ ਲਿਆ ਗਿਆ। ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕੀ ਹੈ। ਹਾਲੇ ਤਕ ਸਾਹਮਣੇ ਆਇਆ ਕਿ ਇਹ ਨਸ਼ਟ ਹੋਇਆ ਬੰਬ ਹੈ ਤੇ ਇੰਝ ਲੱਗ ਰਿਹਾ ਹੈ ਕਿ ਇਹ ਫੌਜੀ ਅਭਿਆਸ ਦੌਰਾਨ ਨਸ਼ਟ ਹੋਏ ਬੰਬ ਦਾ ਹਿੱਸਾ ਹੈ। ਬਾਕੀ ਬੰਬ ਸਕੁਐਡ ਟੀਮ ਜਾਂਚ ਕਰੇਗੀ। ਇਸ ਮੌਕੇ ਡੀਐਸਪੀ ਕੁਲਵੰਤ ਸਿੰਘ, ਥਾਣਾ ਮੁਖੀ ਰਾਵਿੰਦਰਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਜਾਂਚ ਕਰ ਰਹੇ ਹਨ।
Advertisement
Advertisement