For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਅਦ ਦਹਿਸ਼ਤ

03:51 PM Mar 07, 2024 IST
ਦਿੱਲੀ ਦੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਅਦ ਦਹਿਸ਼ਤ
Advertisement

ਨਵੀਂ ਦਿੱਲੀ, 7 ਮਾਰਚ
ਦਿੱਲੀ ਯੂਨੀਵਰਸਿਟੀ (ਡੀਯੂ) ਦੇ ਰਾਮਲਾਲ ਆਨੰਦ ਕਾਲਜ 'ਚ ਅੱਜ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਦਰਅਸਲ ਕਾਲਜ ਦੇ ਕਰਮਚਾਰੀ ਦੇ ਫ਼ੋਨ 'ਤੇ ਬੰਬ ਦੀ ਧਮਕੀ ਦਾ ਸੁਨੇਹਾ ਆਇਆ ਸੀ। ਦੱਖਣੀ ਪੱਛਮੀ ਦਿੱਲੀ ਦੇ ਡੀਸੀਪੀ ਰੋਹਿਤ ਮੀਨਾ ਨੇ ਕਿਹਾ ਕਿ ਸਟਾਫ ਨੂੰ ਸਵੇਰੇ 9:34 ਵਜੇ ਵਟਸਐਪ 'ਤੇ ਬੰਬ ਦੀ ਧਮਕੀ ਦਾ ਸੁਨੇਹਾ ਮਿਲਿਆ ਸੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲੀਸ ਦੀ ਟੀਮ ਐਂਬੂਲੈਂਸ ਤੇ ਬੰਬ ਠੁੱਸ ਕਰਨ ਵਾਲੇ ਦਸਤੇ ਸਮੇਤ ਕਾਲਜ ਪਹੁੰਚੀ ਅਤੇ ਫਿਰ ਵਿਦਿਆਰਥੀਆਂ ਅਤੇ ਸਟਾਫ਼ ਨੂੰ ਉਥੋਂ ਬਾਹਰ ਕੱਢਿਆ ਗਿਆ। ਕਾਲਜ ਵਿੱਚ ਤਲਾਸ਼ੀ ਅਤੇ ਜਾਂਚ ਚੱਲ ਰਹੀ ਹੈ ਪਰ ਹਾਲੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

Advertisement

Advertisement
Author Image

Advertisement
Advertisement
×