For the best experience, open
https://m.punjabitribuneonline.com
on your mobile browser.
Advertisement

ਨਵੇਂ ਰਾਹਾਂ ਦਾ ਪਾਂਧੀ ਦੀਪ ਅੜੈਚਾ

10:20 PM Jun 29, 2023 IST
ਨਵੇਂ ਰਾਹਾਂ ਦਾ ਪਾਂਧੀ ਦੀਪ ਅੜੈਚਾ
Advertisement

ਬੂਟਾ ਸਿੰਘ ਲੋਹਟ

Advertisement

“ਸਾਨੂੰ ਤੂੰ ਹੀ ਸੋਹਣਾ ਲੱਗਦਾ ਏਂ, ਸਾਡੇ ਕੋਲ ਦੀ ਸੋਹਣੇ ਲੱਖ ਜਾਵਣ” ਗੀਤ ਨਾਲ ਪੰਜਾਬੀ ਗਾਇਕੀ ਵਿੱਚ ਚਮਕਿਆ ਨਾਮ ਦੀਪ ਅੜੈਚਾ ਪੰਜਾਬੀ ਗੀਤਕਾਰੀ ਵਿੱਚ ਉੱਘਾ ਹਸਤਾਖਰ ਹੈ। ਉਸ ਵੱਲੋਂ ਲਿਖੇ ਗੀਤਾਂ ਨੂੰ ਪੰਜਾਬੀ ਦੇ ਮਸ਼ਹੂਰ ਫ਼ਨਕਾਰਾਂ ਨੇ ਆਵਾਜ਼ ਦਿੱਤੀ ਹੈ ਜਿਸ ਵਿੱਚ ਦਿਲਜੀਤ ਦੁਸਾਂਝ ਤੇ ਕਰਮਜੀਤ ਅਨਮੋਲ ਵਰਗੇ ਨਾਂ ਸ਼ਾਮਲ ਹਨ। ਗੀਤਕਾਰੀ ਦੇ ਨਾਲ ਨਾਲ ਉਸ ਨੇ ਪੰਜਾਬੀ ਗਾਇਕੀ ਵਿੱਚ ਵੀ ਚੰਗਾ ਨਾਮਣਾ ਖੱਟਿਆ ਹੈ।

Advertisement

ਦੀਪ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅੜੈਚਾ ਵਿਖੇ ਮਾਂ ਸਵਰਨਜੀਤ ਕੌਰ ਤੇ ਪਿਤਾ ਧਰਮਪਾਲ ਸਿੰਘ ਦੇ ਘਰ ਹੋਇਆ। ਭਾਵੇਂ ਪਰਿਵਾਰਕ ਮੈਂਬਰਾਂ ਦਾ ਸੰਗੀਤ ਨਾਲ ਕੋਈ ਵਾਸਤਾ ਨਹੀਂ ਸੀ, ਪਰ ਦੀਪ ਨੂੰ ਬਚਪਨ ਤੋਂ ਹੀ ਲਿਖਣ ਅਤੇ ਗਾਉਣ ਦਾ ਬਹੁਤ ਸ਼ੌਕ ਸੀ। ਆਖਿਰ ਆਸਾਂ ਨੂੰ ਬੂਰ ਪਿਆ ਅਤੇ ਅੱਜ ਇਹ ਗਾਇਕ ਗੀਤਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ।

ਉਸ ਦੇ ਲਿਖੇ ਗਏ ਗੀਤ ‘ਯੂ ਥਿੰਕ ਜੱਟ ਦੀ ਡਰਿੰਕ ਬੈਡ ਆ’ ਨੂੰ ਦਿਲਜੀਤ ਦੋਸਾਂਝ ਨੇ ਗਾਇਆ, ਜਿਸ ਨੂੰ ਸਰੋਤਿਆਂ ਨੇ ਕਾਫ਼ੀ ਪਸੰਦ ਕੀਤਾ। ਇਸ ਤੋਂ ਇਲਾਵਾ ‘ਵੇਖ ਯਾਰਾਂ ਦੀ ਕਲਾਸ ਅਸ਼-ਅਸ਼ ਕਰਦੀ’ ਨੂੰ ਸੁਖਜਿੰਦਰ ਸ਼ਿੰਦਾ, ‘ਮੁੰਡਾ ਜੇਠ ਮਹੀਨੇ ਠਰ ਗਿਆ ਜੁਲਫ਼ਾਂ ਦੀ ਛਾਵੇਂ ਕੱਟ ਦੁਪਹਿਰਾ’ ਨੂੰ ਕਰਮਜੀਤ ਅਨਮੋਲ, ‘ਸਾਰੇ ਕੰਮ ਜਾਇਜ਼ ਇੱਕ ਅਸਲਾ ਨਾਜਾਇਜ਼ ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ’ ਨੂੰ ਗਗਨ ਕੋਕਰੀ ਅਤੇ ‘ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਹਤੋਂ ਮਿੰਨਤਾਂ ਤੇਰੀਆਂ ਕਰਦੇ’ ਨੂੰ ਮੌਂਟੀ ਵਾਰਿਸ ਨੇ ਆਪਣੀ ਆਵਾਜ਼ ਦਿੱਤੀ। ਇਨ੍ਹਾਂ ਗੀਤਾਂ ਤੋਂ ਇਲਾਵਾ ‘ਤੁਸੀਂ ਜਦ ਹੱਸਦੇ ਓ ਸੱਜਣਾ ਅਸਾਂ ਦੇ ਸੀਨੇ ਠੰਢ ਪੈਂਦੀ’ ਨੂੰ ਸਹਿਨਾਜ਼ ਅਖ਼ਤਰ ਅਤੇ ‘ਜਿੱਥੇ ਕਹੋਗੇ ਡਰਾਪ ਤੁਹਾਨੂੰ ਕਰ ਦਿਆਂਗੇ, ਬੈਠਿਓ ਗੱਡੀ ‘ਚ ਪਰ ਜੁੱਤੀ ਝਾੜ ਕੇ’ ਨੂੰ ਮਹਿਤਾਬ ਵਿਰਕ ਵਰਗੇ ਨਾਮਵਰ ਗਾਇਕਾਂ ਵੱਲੋਂ ਗਾਇਆ ਗਿਆ ਜੋ ਬਹੁਤ ਜ਼ਿਆਦਾ ਮਕਬੂਲ ਹੋਏ।

ਦੀਪ ਅੜੈਚਾ ਦੀ ਆਪਣੀ ਆਵਾਜ਼ ਅਤੇ ਕਲਮ ਨਾਲ ਸ਼ਿੰਗਾਰੇ ਗਏ ਗੀਤਾਂ ਵਿੱਚ ‘ਜਾਨ-ਜਾਨ’, ‘ਤੈਨੂੰ ਚੇਤੇ’, ‘ਕੁੜੀਆਂ’, ‘ਤੇਰੇ ਨਾਲ ਗੁੱਸੇ’, ‘ਲੋਕ ਤੱਥ ਨਿਰਾ ਸੱਚ’ ਅਤੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਸਰਟੀਫਿਕੇਟ’ ਨੂੰ ਵੀ ਪੰਜਾਬੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੀਪ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਉਸ ਦੇ ਲਿਖੇ ਗੀਤਾਂ ਨੂੰ ਕਈ ਪੰਜਾਬੀ ਫਿਲਮਾਂ ਵਿੱਚ ਵੀ ਵੱਖ-ਵੱਖ ਗਾਇਕਾਂ ਵੱਲੋਂ ਗਾਇਆ ਜਾਵੇਗਾ। ਸ਼ਾਲਾ! ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਹੇ।

Advertisement
Tags :
Advertisement