For the best experience, open
https://m.punjabitribuneonline.com
on your mobile browser.
Advertisement

ਅਗਨਾਸ਼ਾ (ਪੈਂਕਰਿਅਸ) ਦਾ ਕੈਂਸਰ: ਰੋਕਥਾਮ ਅਤੇ ਇਲਾਜ

06:09 AM Jul 23, 2024 IST
ਅਗਨਾਸ਼ਾ  ਪੈਂਕਰਿਅਸ  ਦਾ ਕੈਂਸਰ  ਰੋਕਥਾਮ ਅਤੇ ਇਲਾਜ
Advertisement

ਡਾ. ਅਜੀਤਪਾਲ ਸਿੰਘ

Advertisement

ਪੈਂਕਰਿਅਸ (ਅਗਨਾਸ਼ਾ) ਗਲੈਂਡ ਹੈ ਜੋ ਪੇਟ ਅਤੇ ਰੀੜ੍ਹ ਦੇ ਵਿਚਕਾਰ ਪੇਟ ਵਿੱਚ ਡੂੰਘਾ ਪਿਆ ਹੁੰਦਾ ਹੈ ਜੋ ਡਿਊਡਿਨਮ ਨੂੰ ਜੋੜਦਾ ਹੈ। ਇਹ ਉਹ ਪਾਚਕ ਅੰਗ ਹੈ ਜੋ ਮੁੱਖ ਤੌਰ ’ਤੇ ਪਾਚਨ ਇੰਜਾਇਮਾਂ ਰਾਹੀਂ ਭੋਜਨ ਪਚਾਉਣ ਵਿੱਚ ਮਦਦ ਕਰਦਾ ਹੈ ਅਤੇ ਬਲੱਡ ਸ਼ੂਗਰ ਦੇ ਲੈਵਲ ’ਤੇ ਨਜ਼ਰ ਰੱਖਣ ਲਈ ਇੰਸੂਲਿਨ ਬਣਾਉਂਦਾ ਹੈ। ਅਗਨਾਸ਼ਾ ਪੇਟ ਵਿੱਚ ਡੂੰਘਾ, ਵੱਡੀ ਤੇ ਛੋਟੀ ਆਂਤ ਦੇ ਪਿੱਛੇ ਪਿਆ ਹੁੰਦਾ ਹੈ। ਅਗਮਾਸ਼ਾ ਦਾ ਕੈਂਸਰ ਘਾਤਕ ਕੈਂਸਰ ਹੈ ਕਿਉਂਕਿ ਅਗਨਾਸ਼ਾ ਦੇ ਅੰਦਰ ਘਾਤਕ ਟਿਊਮਰ ਹੌਲੀ-ਹੌਲੀ ਵਧਦਾ ਹੈ। ਸ਼ੁਰੂਆਤੀ ਪੜਾਅ ’ਤੇ ਇਸ ਦਾ ਪਤਾ ਲਾਉਣਾ ਸੌਖਾ ਨਹੀਂ ਭਾਵੇਂ ਕੋਈ ਸ਼ਖ਼ਸ ਨਿਯਮਿਤ ਸਾਲਾਨਾ ਜਾਂਚ ਕਰਾਉਂਦਾ ਹੈ। ਸਾਧਾਰਨ ਟੈਸਟਾਂ ਨਾਲ ਇਸ ਦਾ ਪਤਾ ਕਰਨਾ ਮੁਸ਼ਕਿਲ ਹੈ। ਇਸ ਲਈ ਪੈਂਕਰਿਅਸ ਦਾ ਕੈਂਸਰ ਆਮ ਤੌਰ ’ਤੇ ਐਡਵਾਂਸ ਅਵਸਥਾ ਵਿੱਚ ਹੀ ਲੱਭਦਾ ਹੈ। ਇਸ ਲਈ ਲੋੜੀਂਦੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ ਤੇ ਬਚਣ ਦੀ ਦਰ ਘਟ ਜਾਂਦੀ ਹੈ। ਮਰੀਜ਼ ਟਿਊਮਰ ਬਾਹਰ ਕੱਢਣ ਲਈ ਸਰਜਰੀ ਕਰਾ ਸਕਦਾ ਹੈ, ਫਿਰ ਵੀ ਉਸ ਦਾ ਜੀਵਨ ਹੋਰ ਕੈਂਸਰਾਂ ਦੇ ਮੁਕਾਬਲੇ ਘਟ ਜਾਂਦਾ ਹੈ। ਇਹ ਕੈਂਸਰ ਜਿਆਦਾਤਰ ਉਨ੍ਹਾਂ ਲੋਕਾਂ ਨੂੰ ਹੁੰਦਾ ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੁੰਦੀ ਹੈ। ਮਰਦਾਂ ਨੂੰ ਇਹ ਔਰਤਾਂ ਦੇ ਮੁਕਾਬਲਤਨ ਜਿ਼ਆਦਾ ਹੁੰਦਾ ਹੈ।

Advertisement

ਅਗਨਾਸ਼ਾ ਕੈਂਸਰ ਹੋਣ ਦੇ ਕਾਰਨ

*ਸਿਗਰਟ ਪੀਣ ਵਾਲਿਆਂ ਨੂੰ ਬਿਮਾਰੀ ਹੋਣ ਦਾ ਖ਼ਤਰਾ ਦੋ ਤਿੰਨ ਗੁਣਾ ਜਿ਼ਆਦਾ ਹੁੰਦਾ ਹੈ।
*ਸ਼ੂਗਰ ਦੀ ਬਿਮਾਰੀ (ਡਾਇਬਟੀਜ਼ ਮਲਾਈਟਸ) ਨਾਲ ਪੀੜਤ ਲੋਕਾਂ ਨੂੰ ਇਹ ਜੋਖਿ਼ਮ ਵੱਧ ਹੁੰਦਾ ਹੈ।
*ਮੋਟੇ ਲੋਕਾਂ ਨੂੰ ਇਹ ਵਧੇਰੇ ਹੁੰਦਾ ਹੈ।
*ਉਹ ਲੋਕ ਜੋ ਜਾਨਵਰ ਦੀ ਚਰਬੀ ਦੀ ਲੰਮੇ ਸਮੇਂ ਤੱਕ ਵਰਤੋਂ ਕਰਦੇ ਹਨ। ਖਰਾਬ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਨਾਲ ਵੀ ਇਹ ਬਿਮਾਰੀ ਹੋਣ ਦਾ ਖ਼ਦਸ਼ਾ ਵੱਧ ਹੁੰਦਾ ਹੈ।
*ਕੀਟਨਾਸ਼ਕ ਵਰਗੇ ਰਸਾਇਣਾਂ ਨਾਲ ਜਿ਼ਆਦਾ ਸੰਪਰਕ ਰੱਖਣ ਵਾਲਿਆਂ ਨੂੰ ਇਹ ਕੈਂਸਰ ਵੱਧ ਹੁੰਦਾ ਹੈ।
*ਹੈਲੀਕੋਬੈਕਟਰ ਪੈਲੋਰੀ ਬੈਕਟੀਰੀਆ ਦੀ ਲਾਗ ਦੇ ਪੀੜਤਾਂ ਨੂੰ ਇਹ ਜੋਖਿ਼ਮ ਦੋ ਗੁਣਾ ਵੱਧ ਹੁੰਦਾ ਹੈ।
*ਅਗਨਾਸ਼ਾ ਦੀ ਸਮੱਸਿਆ ਵਾਲੇ ਪਰਿਵਾਰਾਂ ਦੇ ਜੀਆਂ ਨੂੰ ਇਹ ਕੈਂਸਰ ਹੋਣ ਦਾ ਖਤਰਾ ਵੱਧ ਹੁੰਦਾ ਹੈ।
ਅਗਨਾਸ਼ਾ ਦੇ ਕੈਂਸਰ ਦੇ ਲੱਛਣਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਕੈਂਸਰ ਦੀਆਂ ਹੋਰ ਪੇਚੀਦਗੀਆਂ ਵੀ ਹੋ ਸਕਦੀਆਂ ਹਨ ਜਿਵੇਂ:
*ਪੀਲੀਆ
*ਜਿਉਂ-ਜਿਉਂ ਟਿਊਮਰ ਵੱਡਾ ਹੁੰਦਾ ਜਾਵੇਗਾ, ਇਹ ਤੰਤੂਆਂ ਨੂੰ ਦਬਾਉਂਦਾ ਜਾਵੇਗਾ ਅਤੇ ਪੇਟ ਵਿੱਚ ਦਰਦ ਵਧਦਾ ਜਾਵੇਗਾ।
*ਵਧੀ ਹੋਈ ਬਿਮਾਰੀ ਨਾਲ ਭਾਰ ਘਟਦਾ ਜਾਵੇਗਾ।
ਮਰੀਜ਼ ਅਤੇ ਮੈਡੀਕਲ ਇਤਿਹਾਸ ਦੀ ਜਾਂਚ ਕਰਨ ਪਿੱਛੋਂ ਜੇ ਅਗਨਾਸ਼ਾ ਦਾ ਕੈਂਸਰ ਹੋਣ ਦਾ ਸ਼ੱਕ ਹੁੰਦਾ ਹੈ ਤਾਂ ਡਾਕਟਰ ਜਾਂਚ ਕਰਾਉਣ ਲਈ ਦੱਸ ਸਕਦਾ ਹੈ ਜਿਵੇਂ:
*ਅਲਟਰਾਸਾਊਂਡ
*ਪੇਟ ਦੀ ਕੰਪਿਊਟਰਾਈਜ਼ ਟੋਮੋਗ੍ਰਾਫੀ(ਸਿਟੀ ਸਕੈਨ)।
*ਪੇਟ ਦਾ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮਆਰਆਈ)। *ਐਂਡੋਸਕੋਪਿਕ ਰਿਟ੍ਰੋਗਰੇਡ ਚੋਲਨਜਿਓਪੈਨਕ੍ਰਿਏਟੋਗਰਾਫੀ (ਈਆਰਸੀਏ) ਅਤੇ ਬਾਓਪਸੀ।
*ਪ੍ਰਕਿਉਟੇਨੀਅਸ ਟਰਾਂਸਪੈਟਿਕ ਚੋਲੇਂਜੀਓਗ੍ਰਾਮ (ਪੀਟੀਸੀਏ)।
ਬਾਉਪਸੀ: ਬਰੀਕ ਸੂਈ ਐਸਪੀਰੇਸ਼ਨ (ਐੱਫਐੱਨਏ) ਸੈਟੋਲੋਜੀ ਦੀ ਵਰਤੋਂ ਨਾਲ ਡਾਕਟਰ ਪਤਲੀ ਸੂਈ ਲਗਾ ਕੇ ਅਲਟਰਾਸਾਊਂਡ ਜਾਂ ਕੰਪਿਊਟਰ ਟੋਮੋਗ੍ਰਾਫੀ ਗਾਈਡ ਨਾਲ ਟਿਊਮਰ ਵਾਲੀ ਜਗ੍ਹਾ ਪਹੁੰਚਦਾ ਹੈ। ਸੈੱਲ ਦੇ ਨਮੂਨੇ ਸੂਈ ਰਾਹੀਂ ਲਏ ਜਾਣਗੇ ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਨਮੂਨੇ ਦੇ ਟਿਸ਼ੂ ਦੀ ਮਾਈਕਰੋ ਸਕੋਪ ਨਾਲ ਜਾਂਚ ਕੀਤੀ ਜਾਵੇਗੀ। ਜੇ ਅਗਨਾਸ਼ਾ ਦਾ ਕੈਂਸਰ ਹੋਣ ਦੀ ਜਾਣਕਾਰੀ ਮਿਲਦੀ ਹੈ ਤਾਂ ਟੈਸਟ ਕੀਤੇ ਜਾਣਗੇ ਕਿ ਡੀਸੈਮੀਨੇਸ਼ਨ ਹੋਇਆ ਹੈ ਜਾਂ ਨਹੀਂ। ਇਨ੍ਹਾਂ ਟੈਸਟਾਂ ਵਿੱਚ ਲੈਪ੍ਰੋਸਕੋਪ, ਫੇਫੜੇ ਦੇ ਐਕਸਰੇਅ, ਬੋਨ ਸਕੈਨ, ਪੋਸੀਟਰੋਨ ਐਮਸ਼ਨ ਟੋਮੋਗ੍ਰਾਫੀ ਸਕੈਨ ਤੇ ਖੂਨ ਦਾ ਟੈਸਟ ਸ਼ਾਮਿਲ ਹੈ।
ਇਲਾਜ: ਅਗਨਾਸ਼ਾ ਦੇ ਕੈਂਸਰ ਦਾ ਇਲਾਜ ਕੈਂਸਰ ਦੀ ਸਟੇਜ, ਮਰੀਜ਼ ਦੀ ਉਮਰ, ਸਮੁੱਚੀ ਸਿਹਤ ਅਤੇ ਮਰੀਜ਼ ਦੀ ਪਸੰਦ ’ਤੇ ਨਿਰਭਰ ਕਰਦਾ ਹੈ। ਇਲਾਜ ਦਾ ਮੁੱਖ ਉਦੇਸ਼ ਟਿਊਮਰ ਨੂੰ ਖਤਮ ਕਰਨਾ ਹੈ ਪਰ ਜਦ ਇਹ ਅਸੰਭਵ ਹੋ ਜਾਂਦਾ ਹੈ ਤਾਂ ਇਸ ਦੀ ਰਫਤਾਰ ਹੌਲੀ ਕਰਨ ਵੱਲ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਕੁਝ ਖਾਸ ਹਾਲਾਤ ਵਿੱਚ ਵੱਖ-ਵੱਖ ਢੁਕਵੇਂ ਇਲਾਜ ਹੋ ਸਕਦੇ ਹਨ:
ਸਰਜਰੀ: ਸਰਜਰੀ ਰਾਹੀਂ ਟਿਊਮਰ ਕੱਢਿਆ ਜਾਂਦਾ ਹੈ ਪਰ ਇਹ ਸਾਰੇ ਮਰੀਜ਼ਾਂ ਲਈ ਲਾਗੂ ਨਹੀਂ ਹੁੰਦਾ, ਖਾਸਕਰ ਜਦੋਂ ਕੈਂਸਰ ਸੈੱਲ ਅਗਨਾਸ਼ਾ ਤੋਂ ਦੂਜੇ ਅੰਗਾਂ ਅਤੇ ਲਿੰਫਨੋਡ ਤੇ ਹੋਰ ਖੂਨ ਦੀਆਂ ਸ਼ਰਾਵਾਂ ਤੱਕ ਫੈਲ ਚੁੱਕੇ ਹੁੰਦੇ ਹਨ।
ਵਿੱਪਲ ਅਪਰੇਸ਼ਨ: ਇਹ ਸਭ ਤੋਂ ਵੱਧ ਆਮ ਤੌਰ ’ਤੇ ਵਰਤੀ ਜਾਣ ਵਾਲੀ ਸਰਜਰੀ ਦੀ ਤਕਨੀਕ ਹੈ ਜਿਸ ਵਿੱਚ ਅਗਨਾਸ਼ਾ, ਡਿਊਡਿਨਮ ਗਾਲ ਬਲੈਡਰ ਤੇ ਪੇਟ ਦੇ ਹੋਰ ਹਿੱਸੇ ਕੱਢਣਾ ਸ਼ਾਮਿਲ ਹੈ। ਸਰਜਰੀ ਕਾਰਨ ਮੌਤ ਦੀ ਦਰ 5% ਤੋਂ ਘੱਟ ਹੈ। ਲਗਭਗ 25% ਮਰੀਜ਼ਾਂ ਦਾ ਅਗਨਾਸ਼ਾ ਵਾਲਾ ਕੈਂਸਰ ਅਤੇ ਉਸ ਦੀ ਪੂਛ ਸਰੀਰ ਵਿੱਚ ਹੁੰਦੀ ਹੈ ਤੇ ਇਸ ਦਾ ਪਤਾ ਸਿਰਫ ਅਗਾਊਂ ਸਟੇਜ ’ਤੇ ਹੀ ਲੱਗਦਾ ਹੈ।
ਰੇਡੀਓ ਥੈਰੇਪੀ: ਹਾਈ ਊਰਜਾ ਰੈਡੀਏਸ਼ਨ ਦੀ ਵਰਤੋਂ ਕੈਂਸਰ ਸੈੱਲ ਨਸ਼ਟ ਕਰਨ ਵਾਸਤੇ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਸਰਜਰੀ ਤੋਂ ਪਿੱਛੋਂ ਕੀਤੀ ਜਾਂਦੀ ਹੈ। ਜੇ ਮਰੀਜ਼ ਨੂੰ ਪਤਾ ਲੱਗ ਜਾਏ ਕਿ ਉਸ ਨੂੰ ਸਰਜਰੀ ਕਰਾਉਣ ਦੀ ਜ਼ਰੂਰਤ ਨਹੀਂ ਹੈ ਤਾਂ ਉਸ ਨੂੰ ਦੋਨੋਂ ਰੇਡੀਓਥੈਰੇਪੀ ਤੇ ਕੀਮੋਥੈਰੇਪੀ ਦੀ ਸਲਾਹ ਦਿੱਤੀ ਜਾ ਸਕਦੀ ਹੈ।
ਕੀਮੋਥੈਰੇਪੀ: ਇਹ ਤਰੀਕਾ ਦਵਾਈਆਂ ਦੀ ਵਰਤੋਂ ਕਰ ਕੇ ਕੈਂਸਰ ਦੇ ਸੈੱਲਾਂ ਨੂੰ ਮਾਰਦਾ ਹੈ ਅਤੇ ਆਮ ਤੌਰ ’ਤੇ ਸ਼ਿਰਾ (ਵੇਨ) ਰਾਹੀਂ ਇੰਜੈਕਸ਼ਨ ਜਾਂ ਮੂੰਹ ਦੁਆਰਾ ਦਿੱਤੀ ਜਾਂਦੀ ਹੈ ਹਾਲਾਂਕਿ ਕੈਂਸਰ ਦੇ ਸੈੱਲਾਂ ਨੂੰ ਕੀਮੋਥੈਰੇਪੀ ਨਾਲ ਪੂਰੀ ਤਰ੍ਹਾਂ ਨਸ਼ਟ ਨਹੀਂ ਕੀਤਾ ਜਾ ਸਕਦਾ ਪਰ ਬਿਮਾਰੀ ਦੇ ਲੱਛਣਾਂ ਨਾਲ ਰਾਹਤ ਮਿਲ ਸਕਦੀ ਹੈ। ਇਸ ਦੌਰਾਨ ਅਗਨਾਸ਼ਾ ਟਿਊਮਰ ਨੂੰ ਸਰਜਰੀ ਦੁਆਰਾ ਹਟਾਉਣ ਦੇ ਪਿੱਛੋਂ ਕੀਮੋਥੈਰੇਪੀ ਨੂੰ ਵੀ ਸਹਾਇਕ ਇਲਾਜ ਵਜੋਂ ਵਰਤਿਆ ਜਾ ਸਕਦਾ ਹੈ।
ਟਾਰਗੈੱਟ ਥੈਰੇਪੀ: ਇਹ ਕੈਂਸਰ ਸੈੱਲਾਂ ਦੇ ਵਿਕਾਸ ਅਤੇ ਰਿਕਵਰੀ ਯੋਗਤਾਵਾਂ ਰੋਕਣ ਲਈ ਖਾਸ ਜੈਵ ਮੌਲੀਕਿਊਲ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ ਜਿਵੇਂ ਮਿਜ਼ਾਈਲ ਦੁਆਰਾ ਸਿੱਧੇ ਟਾਰਗੈੱਟ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਨਿਵਾਰਕ ਇਲਾਜ: ਜੇ ਕੈਂਸਰ ਵਿਆਪਕ ਪੱਧਰ ’ਤੇ ਫੈਲਿਆ ਹੈ ਤਾਂ ਮੁੱਖ ਉਦੇਸ਼ ਲੱਛਣ ਘੱਟ ਕਰਨਾ ਅਤੇ ਰੋਗੀ ਦੇ ਜੀਵਨ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਹੈ।
ਨਿਵਾਰਕ ਸ਼ੰਟ: ਜੇ ਟਿਊਮਰ ਬਾਇਲ ਡਕਟ ਬਲੌਕ ਕਰਦਾ ਹੈ ਤਾਂ ਸਟੇਨਲੈੱਸ ਸਟੀਲ ਜਾਂ ਪਲਾਸਟਿਕ ਦੇ ਸਟੈਂਟ ਨੂੰ ਬਾਇਲ ਡਕਟ ਵਿੱਚ ਲਾਇਆ ਜਾਂਦਾ ਹੈ ਤਾਂ ਕਿ ਡਕਟ ਦੇ ਵਿੱਚ ਪ੍ਰਵਾਹ ਨੂੰ ਸੁਚਾਰੂ ਕੀਤਾ ਜਾ ਸਕੇ। ਜੇ ਆਂਦਰ ਬੰਦ ਹੋ ਜਾਂਦੀ ਹੈ ਤਾਂ ਬਾਈਪਾਸ ਸਰਜਰੀ ਜ਼ਰੂਰੀ ਸਮਝੀ ਜਾਂਦੀ ਹੈ।
ਦਰਦ ਦਾ ਇਲਾਜ: ਇਹ ਅਗਾਊਂ ਸਟੇਜ ’ਚ ਹੀ ਹੋ ਸਕਦਾ ਜਦੋਂ ਆਲੇ ਦੁਆਲੇ ਦੀਆਂ ਨਾੜੀਆਂ ਨਾਲ ਟਿਊਮਰ ਹੁੰਦਾ ਹੈ ਜਿਸ ਕਾਰਨ ਬਹੁਤ ਤੇਜ਼ ਦਰਦ ਹੁੰਦਾ ਹੈ। ਮੌਰਫਿਨ ਇਸ ਸਟੇਜ ’ਚ ਲਾਭਦਇਕ ਹੁੰਦਾ ਹੈ। ਦਵਾਈਆਂ ਕੰਮ ਨਹੀਂ ਕਰਦੀਆਂ ਤਾਂ ਮਰੀਜ਼ ਨੂੰ ਦੂਜੇ ਬਦਲਾਂ ਦਾ ਮਸ਼ਵਰਾ ਦਿੱਤਾ ਜਾਂਦਾ ਜਿਵੇਂ ਦਰਦ ਦੀ ਰੋਕਥਾਮ ਲਈ ਦਵਾਈਆਂ ਦੀ ਵਰਤੋਂ ਜਾਂ ਪੇਨਰਿਸੈਪਸ਼ਨ ਸ਼ਿਰਾਵਾਂ ਨਸ਼ਟ ਕਰਨ ਲਈ ਸਰਾਵਾਂ ’ਚ ਅਲਕੋਹਲ ਦੇਣਾ।

ਅਗਨਾਸ਼ਾ ਦੇ ਕੈਂਸਰ ਦੀ ਰੋਕਥਾਮ

ਅਗਨਾਸ਼ਾ ਦੇ ਕੈਂਸਰ ਨੂੰ ਭਾਵੇਂ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ ਪਰ ਜੀਵਨ ਸ਼ੈਲੀ ਵਿੱਚ ਤਬਦੀਲੀ ਨਾਲ ਬਿਮਾਰੀ ਹੋਣ ਦਾ ਜੋਖਿ਼ਮ ਘਟਾਉਣ ਵਿੱਚ ਮਦਦ ਮਿਲਦੀ ਹੈ ਜਿਵੇਂ:
*ਤੰਬਾਕੂਨੋਸ਼ੀ ਛੱਡਣਾ।
*ਸਿਹਤਮੰਦ ਭਾਰ ਬਣਾਈ ਰੱਖੋ। ਜਿ਼ਆਦਾ ਵਜ਼ਨ ਪਾਚਕ ਪਦਾਰਥਾਂ ਦੇ ਕੈਂਸਰ ਦਾ ਖਤਰਾ ਵਧਾਉਂਦਾ ਹੈ।
*ਨਿਯਮਤ ਕਸਰਤ ਕਰੋ।
*ਸਿਹਤਮੰਦ ਅਤੇ ਸੰਤੁਲਿਤ ਖੁਰਾਕ ਲਓ।
*ਖਤਰਨਾਕ ਰਸਾਇਣਾਂ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰੋ ਜਾਂ ਸਹੀ ਸੁਰੱਖਿਆ ਉਪਾਅ ਅਪਣਾਓ।
ਸੰਪਰਕ: 98156-29301

Advertisement
Author Image

joginder kumar

View all posts

Advertisement