ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤਾਂ ਵੱਧ ਤੋਂ ਵੱਧ ਖ਼ੂਨਦਾਨ ਕੈਂਪ ਲਾਉਣ: ਰਾਜੂ ਖੰਨਾ

06:33 AM Nov 27, 2024 IST
ਕੈਂਪ ਦਾ ਨਿਰੀਖਣ ਕਰਦੇ ਹੋਏ ਮੁੱਖ-ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਹੋਰ। -ਫੋਟੋ: ਸੂਦ

ਅਮਲੋਹ:

Advertisement

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਭੱਦਲਥੂਹਾ ਦੇ ਨੌਜਵਾਨ ਆਗੂ ਕਰਮਜੋਤ ਸਿੰਘ ਕੰਮਾ ਅਤੇ ਲਵਪ੍ਰੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਮਰਹੂਮ ਜਸਕਰਨ ਸਿੰਘ ਦੀ ਯਾਦ ਵਿੱਚ ਲਗਾਏ ਖੂਨਦਾਨ ਕੈਂਪ ਵਿੱਚ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਖੂਨ ਦੀ ਘਾਟ ਨੂੰ ਦੇਖਦੇ ਹੋਏ ਪਿੰਡ ਦੀ ਪੰਚਾਇਤ, ਯੂਥ ਕਲੱਬਾਂ, ਧਾਰਮਿਕ ਸੰਸਥਾਵਾਂ, ਅਤੇ ਨੌਜਵਾਨਾਂ ਵੱਲੋਂ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਵਾਉਣੇ ਚਾਹੀਦਾ ਹਨ। ਉਨ੍ਹਾਂ ਕੈਂਪ ਲਈ ਨੌਜਵਾਨ ਆਗੂ ਕਰਮਜੋਤ ਸਿੰਘ ਕੰਮਾ ਤੇ ਲਵਪ੍ਰੀਤ ਸਿੰਘ ਜੱਸੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਕੈਂਪ ਵਿੱਚ ਬਲੱਡ ਸੈਂਟਰ ਪਟਿਆਲਾ ਦੀ ਟੀਮ ਵੱਲੋਂ ਡਾ. ਹੈਪੀ ਸੁਖੀਜਾ ਦੀ ਅਗਵਾਈ ਵਿੱਚ 100 ਦੇ ਕਰੀਬ ਯੂਨਿਟ ਇਕੱਤਰ ਕੀਤੇ ਗਏ। -ਪੱਤਰ ਪ੍ਰੇਰਕ

Advertisement
Advertisement