ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਨਾਂ ਪੱਖਪਾਤ ਤੋਂ ਪਿੰਡਾਂ ਦਾ ਵਿਕਾਸ ਕਰਵਾਉਣ ਪੰਚਾਇਤਾਂ: ਪਠਾਣਮਾਜਰਾ

10:55 AM Oct 27, 2024 IST
ਰਾਠੀਆਂ ਦੇ ਸਰਪੰਚ ਅਮਰਿੰਦਰ ਸਿੰਘ (ਬਿੱਟੂ ਰਾਠੀਆਂ) ਤੇ ਪੰਚਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ ਵਿਧਾਇਕ ਹਰਮੀਤ ਪਠਾਣਮਾਜਰਾ।

ਸਰਬਜੀਤ ਸਿੰਘ ਭੰਗੂ
ਸਨੌਰ, 26 ਅਕਤੂਬਰ
ਇਥੇ ਸਥਿੱਤ ਟੁਰਨਾ ਪੈਲੇਸ ਵਿੱਚ ਸਨੌਰ ਦੇ ਬੀਡੀਪੀਓ ਮਨਦੀਪ ਸਿੰਘ ਉਪਲ ਦੀ ਅਗਵਾਈ ਹੇਠਾਂ ਹੋਏ ਵਿਸ਼ੇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਨੌਰ ਹਲਕੇ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਨੌਰ ਬਲਾਕ ਦੀਆਂ ਪੰਚਾਇਤਾਂ ਨੂੰ ਸਨਮਾਨਿਤ ਕਰਦਿਆਂ ਸਰਟੀਫਕੇਟ ਵੀ ਪ੍ਰਦਾਨ ਕੀਤੇ। ਪਠਾਣਮਾਜਰਾ ਦਾ ਕਹਿਣਾ ਸੀ ਕਿ ਪਿੰਡਾਂ ਦੇ ਵਿਕਾਸ ਲਈ ਸਰਕਾਰ ਫੰਡਾਂ ਦੀ ਤੋਟ ਨਹੀਂ ਆਉਣ ਦੇਵੇਗੀ ਪਰ ਪੰਚਾਇਤਾਂ ਨੂੰ ਵੀ ਇਹ ਟੀਚਾ ਲੈ ਕੇ ਚੱਲਣਾ ਚਾਹੀਦਾ ਹੈ ਕਿ ਉਹ ਧੜੇਬੰਦੀ ਤੋਂ ਉਪਰ ਉਠ ਕੇ ਇਮਾਨਦਾਰੀ ਤੇ ਨਿਰਪੱਖਤਾ ਨਾਲ ਵਿਕਾਸ ਕਾਰਜ ਕਰਵਾਉਣਗੀਆਂ। ਇਸ ਮੌਕੇ ਰਾਠੀਆਂ ਪਿੰਡ ਦੇ ਸਰਪੰੰਚ ਅਮਰਿੰਦਰ ਸਿੰਘ ਬਿੱਟੂ, ਹਸਨਪੁਰ ਪ੍ਰੋਹਤਾਂ ਦੇ ਹਰਜੀਤ ਹਸਨਪੁਰ, ਖਾਂਸਿਆਂ ਤੋਂ ਹਰਪ੍ਰੀਤ ਹੈਪੀ, ਸੰਘੇੜਾ ਤੋਂ ਬਲਜਿੰਦਰ ਸਿੰਘ, ਫਤਿਹ ਸਿੰਘ ਘਲੌੜੀ, ਬਲਵਿੰਦਰ ਅਕੌਤ, ਸਰਬਜੀਤ ਕੌਰ ਰਾਏਪੁਰ, ਦਵਿੰਦਰ ਸਫੇੜਾ, ਕੁਲਵੰਤ ਬਲਬੇੜਾ ਤੇ ਪਰਮਜੀਤ ਕੌਰ ਮੁਹੱਬਤਪੁਰ ਸਮੇਤ ਕਈ ਹੋਰ ਸਰਪੰਚਾਂ ਨੂੰ ਵੀ ਸਰਟੀਫਿਕੇਟ ਸੌਂਪੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਯੋਜਨਬੱਧ ਢੰਗ ਨਾਲ ਵਿਕਾਸ ਸਬੰਧੀ ਪੰਚਾਇਤਾਂ ਨੂੰ ਸਿਖਲਾਈ ਦਿਤੀ ਜਾਵੇਗੀ ਤੇ ਪੰਚਾਇਤ ਰਿਕਾਰਡ ਮੁਕੰਮਲ ਰੱਖਣ ਦੀ ਜਾਚ ਵੀ ਸਿਖਾਈ ਜਾਵੇਗੀ। ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਯਕੀਨੀ ਬਣਾਇਆ ਜਾਣਾ ਚਾਹੀਦਾ। ਅਧਿਕਾਰੀ ਪੰਚਾਇਤਾਂ ਦੀਆਂ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਸਮੇਤ ਪੰਚਾਇਤੀ ਰਾਜ ਐਕਟ, ਵਿਲੇਜ਼ ਕਾਮਨ ਲੈਂਡ ਐਕਟ ਤੇ ਸ਼ਾਮਲਾਤ ਜ਼ਮੀਨਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਗ੍ਰਾਮ ਸਭਾ ਦੀ ਬਣਤਰ, ਕੋਰਮ, ਮਤਾ, ਮੀਟਿੰਗਾਂ, ਐਸਟੀਮੇਟ, ਮੈਟੀਰੀਅਲ ਦੀ ਖਰੀਦ, ਫੰਡਾਂ ਦੀ ਵਰਤੋਂ, ਵਿੱਤੀ ਲੇਖੇ ਦਾ ਰੱਖ ਰਖਾਵ, ਰਿਕਾਰਡ ਅਤੇ ਰਜਿਸਟਰਾਂ ਦੀ ਸਾਂਭ ਸੰਭਾਲ, ਪੰਚਾਇਤ ਸਕੱਤਰ ਦਾ ਰੋਲ ਅਤੇ ਸੂਚਨਾ ਦਾ ਅਧਿਕਾਰ ਐਕਟ ਬਾਰੇ ਜਾਣਕਾਰੀ ਦੇਣ ਸਮੇਤ ਸਿੱਖਿਆ ਦੇ ਸੁਧਾਰ ਵਿਚ ਯੋਗਦਾਨ ਪਾਓਣ ਸਬੰਧੀ ਵੀ ਪੰਚਾਇਤਾਂ ਨੂੰ ਜਾਗਗਰੂਕ ਕੀਤਾ ਜਾਵੇ। ਸਨੌਰ ਦੇ ਹਰੇਕ ਪਿੰਡ ਨੂੰ ਮਾਡਲ ਪਿੰਡ ਬਣਾਇਆ ਜਾਵੇਗਾ ਪਰ ਵਿਕਾਸ ਦੀ ਰੇਲ ਗੱਡੀ ਨੂੰ ਪਟੜੀ ’ਤੇ ਲਿਆਉਣ ਲਈ ਪੰਚਾਇਤਾਂ ਤੋਂ ਸਹਿਯੋਗ ਮਿਲਣਾ ਵੀ ਅਤਿ ਜਰੂਰੀ ਪਹਿਲੂ ਹੈ।

Advertisement

Advertisement