For the best experience, open
https://m.punjabitribuneonline.com
on your mobile browser.
Advertisement

ਪੰਚਾਇਤਾਂ ਵੱਲੋਂ ਧੜੇਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦਾ ਅਹਿਦ

10:34 AM Oct 18, 2024 IST
ਪੰਚਾਇਤਾਂ ਵੱਲੋਂ ਧੜੇਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦਾ ਅਹਿਦ
ਦੈੜੀ ਦੀ ਪੰਚਾਇਤ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 17 ਅਕਤੂਬਰ
ਪਿੰਡ ਦੈੜੀ ਤੇ ਦੇਵੀਨਗਰ (ਅਬਰਾਵਾਂ) ਦੀਆਂ ਪੰਚਾਇਤਾਂ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਦਾ ਅਹਿਦ ਕੀਤਾ ਹੈ। ਇਸ ਦੌਰਾਨ ਪਿੰਡ ਦੈੜੀ ’ਚ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਪੰਚਾਇਤ ਦਾ ਅੱਜ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਗਿਆਨੀ ਸੁਖਮੋਹਨ ਸਿੰਘ ਨੇ ਸਰਪੰਚ ਰਣਜੀਤ ਕੌਰ, ਸਵਰਨਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਸਮਸ਼ੇਰ ਸਿੰਘ, ਨਿਰਮੈਲ ਸਿੰਘ (ਸਾਰੇ ਪੰਚ) ਨੂੰ ਸਨਮਾਨਿਤ ਕੀਤਾ।
ਇਸੇ ਤਰ੍ਹਾਂ ਦੇਵੀਨਗਰ (ਅਬਰਾਵਾਂ) ’ਚ ਸਰਪੰਚ ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਜਸਬੀਰ ਕੌਰ, ਅਮਰਜੀਤ ਕੌਰ, ਹਰਜਿੰਦਰ ਕੌਰ, ਸਤਨਾਮ ਕੌਰ, ਸੁਖਮਿੰਦਰ ਕੌਰ(ਸਾਰੇ ਪੰਚ) ਦਾ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸੇ ਦੌਰਾਨ ਪਿੰਡ ਰਾਜੋਮਾਜਰਾ ’ਚ ਸਰਪੰਚ ਬਣੇ ਬਲਜੀਤ ਸਿੰਘ ਤੇ ਪੰਚ ਕਰਮਜੀਤ ਕੌਰ, ਦਲਜੀਤ ਕੌਰ, ਨਾਗਰ ਸਿੰਘ, ਹਰਮੇਲ ਸਿੰਘ, ਗੁਰਮੀਤ ਸਿੰਘ, ਜਸਵੰਤ ਕੌਰ, ਪਰਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ।

Advertisement

ਸ਼ਾਮਪੁਰਾ ਦੀ ਨਵੀਂ ਚੁਣੀ ਪੰਚਾਇਤ ਦਾ ਸਨਮਾਨ

ਸ਼ਾਮਪੁਰਾ ਦੀ ਸਰਪੰਚ ਰਾਜ ਰਾਣੀ ਤੇ ਪੰਚਾਂ ਦਾ ਸਨਮਾਨ ਕਰਦੇ ਹੋਏ ਅਮਰਜੀਤ ਸਿੰਘ ਭੁੱਲਰ ਤੇ ਪਤਵੰਤੇ। -ਫੋਟੋ: ਜਗਮੋਹਨ ਸਿੰਘ

ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਸ਼ਾਮਪੁਰਾ ’ਚ ਅਮਰਜੀਤ ਸਿੰਘ ਭੁੱਲਰ ਧੜੇ ਦੀ ਸਰਪੰਚ ਰਾਜ ਰਾਣੀ 661 ਵੋਟਾਂ ਦੇ ਵੱਡੇ ਅੰਤਰ ਨਾਲ ਚੋਣ ਜਿੱਤ ਕੇ ਪਿੰਡ ਦੀ ਸਰਪੰਚ ਬਣੀ ਹੈ। ਰਾਜ ਰਾਣੀ ਨੇ ਆਪਣੀ ਵਿਰੋਧੀ ਚਰਨਜੀਤ ਕੌਰ ਨੂੰ ਹਰਾਇਆ। ਅੱਜ ਅਮਰਜੀਤ ਸਿੰਘ ਭੁੱਲਰ ਤੇ ਹੋਰ ਪਿੰਡ ਵਾਸੀਆਂ ਵੱਲੋਂ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਨਵੇਂ ਚੁਣੇ ਗਏ ਪੰਚਾਇਤ ਮੈਂਬਰ ਜਗਤਾਰ ਸਿੰਘ, ਰਾਜ ਕੁਮਾਰ, ਅਮਰਜੀਤ ਸਿੰਘ, ਪ੍ਰਗਟ ਸਿੰਘ ਲਾਡੀ, ਪੁਸ਼ਪਾ ਰਾਣੀ, ਮਨਜੀਤ ਕੌਰ, ਗੁਰਨਾਮ ਕੌਰ ਅਤੇ ਅਕਬਰੀ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement