ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਲਬਿੜਾ ਵਿੱਚ ਵੱਡਾ ਪੁਲ ਬਣਾਉਣ ਦੀ ਮੰਗ

08:09 AM Mar 15, 2024 IST
ਡੀਆਰਐੱਮ ਮਨਵੀਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਪਿੰਡ ਦੇ ਲੋਕ। -ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਮਾਰਚ
ਇਥੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਲਬਿੜਾ ਵਿੱਚ ਵੱਡਾ ਪੁਲ ਬਣਾਉਣ ਸਬੰਧੀ ਰੇਲਵੇ ਡੀਆਰਐੱਮ ਮਨਵੀਰ ਸਿੰਘ ਭਾਟੀਆ ਨੂੰ ਯਾਦਵਿੰਦਰ ਸਿੰਘ ਲਬਿੜਾ ਦੀ ਅਗਵਾਈ ਹੇਠ ਮੰਗ ਪੱਤਰ ਸੌਂਪਿਆ ਗਿਆ। ਲਬਿੜਾ ਨੇ ਕਿਹਾ ਕਿ ਰੇਲਵੇ ਨੇ ਦਾਊਦਪੁਰ ਤੋਂ ਲਬਿੜਾ ਤੱਕ ਸੜਕ ਤਾਂ 80 ਫੁੱਟ ਪਾਸ ਕਰ ਦਿੱਤੀ ਹੈ ਪਰ ਜੋ ਪੁਲ ਲਬਿੜਾ ਵਿੱਚ ਹੈ, ਉਹ ਬਹੁਤ ਛੋਟਾ ਹੈ, ਜਿਸ ਤੋਂ ਟਰੱਕ ਨਹੀਂ ਲੰਘ ਸਕਦੇ। ਜਦੋਂ ਰੇਲਵੇ ਦੇ ਨਿਊ ਖੰਨਾ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਲੋਡ ਹੁੰਦੀਆ ਹਨ ਤਾਂ ਉਹ ਬਾਹੋਮਾਜਰਾ ਵਾਲੇ ਪੁਲ ਤੋਂ ਉਲਟ ਸਾਈਡ ਤੋਂ ਲਬਿੜਾ ਵੱਲ ਆਉਂਦੀਆਂ ਹਨ ਤਾਂ ਰੋਜ਼ਾਨਾ ਹਾਦਸੇ ਵਾਪਰਦੇ ਹਨ, ਜਿਸ ਕਾਰਨ ਸਾਡੇ ਪਿੰਡਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ। ਮੰਗ ਪੱਤਰ ਵਿੱਚ ਪਿੰਡਾਂ ਦੇ ਸਰਪੰਚਾਂ ਨੇ ਮੰਗ ਕੀਤੀ ਕਿ ਲਬਿੜਾ ਵਾਲੇ ਪੁਲ ਨੂੰ ਜਲਦੀ ਤੋਂ ਜਲਦੀ ਚੌੜਾ ਕੀਤਾ ਜਾਵੇ। ਰੇਲਵੇ ਦੇ ਡੀਆਰਐੱਮ ਮਨਵੀਰ ਸਿੰਘ ਭਾਟੀਆ ਨੇ ਭਰੋਸਾ ਦਿਵਾਇਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਐੱਨਐੱਚਏ ਨੂੰ ਜਲਦ ਲਿਖ ਕੇ ਪੁਲ ਚੌੜਾ ਕਰਵਾਇਆ ਜਾਵੇਗਾ। ਇਸ ਮੌਕੇ ਸਰਪੰਚ ਜਸਵੰਤ ਸਿੰਘ, ਅਵਤਾਰ ਸਿੰਘ ਲਬਿੜਾ, ਜਗਦੀਪ ਸਿੰਘ, ਸਰਪੰਚ ਦਵਿੰਦਰ ਸਿੰਘ ਕੌੜੀ, ਸਰਪੰਚ ਬੀਰ ਸਿੰਘ ਇਕੋਲਾਹੀ, ਬਲਜੀਤ ਸਿੰਘ ਹਾਜ਼ਰ ਸਨ।

Advertisement

Advertisement
Advertisement