ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਿਆਂ ਖ਼ਿਲਾਫ਼ ਢਿੱਲਵਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀ ਇਕਜੱੁਟ

09:34 AM Jul 17, 2023 IST
ਨਸ਼ਿਆਂ ਖ਼ਿਲਾਫ਼ ਕੀਤੇ ਇਕੱਠ ਨੂੰ ਸੰਬੋਧਨ ਕਰਦੀ ਹੋਈ ਮਹਿਲਾ ਆਗੂ। -ਫੋਟੋ: ਮਾਰਕੰਡਾ

ਪੱਤਰ ਪ੍ਰੇਰਕ
ਤਪਾ ਮੰਡੀ, 16 ਜੁਲਾਈ
ਚਿੱਟੇ ਦੇ ਕਹਿਰ ਨਾਲ ਹੋ ਰਹੀਆਂ ਮੌਤਾਂ ਖ਼ਿਲਾਫ਼ ਲੋਕ ਰੋਹ ਤੇਜ਼ ਹੋ ਗਿਆ ਹੈ। ਪਿੰਡ ਢਿੱਲਵਾਂ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਾਡੀ ਦੀ ਚਿੱਟੇ ਕਾਰਨ ਹੋਈ ਮੌਤ ਮਗਰੋਂ ਪਿੰਡ ਦੀਆਂ ਛੇ ਪੰਚਾਇਤਾਂ, ਮੋਹਤਬਰਾਂ ਅਤੇ ਨਸ਼ਿਆਂ ਖ਼ਿਲਾਫ਼ ਡਟਣ ਵਾਲੇ ਨੌਜਵਾਨਾਂ ਦਾ ਇਕੱਠ ਗੁਰਦੁਆਰਾ ਸਾਹਬਿ ਪਾਤਸ਼ਾਹੀ ਨੌਵੀਂ ਵਿੱਚ ਹੋਇਆ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪਿੰਡ ਵਿੱਚ ਹੈਰੋਇਨ ਤਸਕਰਾਂ ਅਤੇ ਮੈਡੀਕਲ ਸਟੋਰਾਂ ਨੂੰ ਸਮਝਾ ਕੇ ਨਸ਼ਾ ਤਸਕਰੀ ਤੋਂ ਵਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਉਹ ਫਿਰ ਵੀ ਅਜਿਹਾ ਕਰਨ ਤੋਂ ਨਾ ਹਟੇ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਦਮ ਚੁੱਕਿਆ ਜਾਵੇਗਾ। ਇਕੱਠ ਵਿੱਚ ਕੁਝ ਨਸ਼ਾ ਤਸਕਰਾਂ ਨੇ ਨਸ਼ਾ ਵੇਚਣ ਤੋਂ ਤੌਬਾ ਵੀ ਕੀਤੀ।
ਇਕੱਠ ਵਿਚ ਚਿੱਟਾ ਵਿਰੋਧੀ ਕਮੇਟੀ ਕਾਇਮ ਕਰ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਅਤੇ ਪਿੰਡ ਅੰਦਰ ਹੈਰੋਇਨ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਪ੍ਰਸ਼ਾਸਨ ਨੂੰ ਇੱਕ ਮਹੀਨੇ ਅੰਦਰ ਕਰਵਾਈ ਕਰਨ ਲਈ ਕਿਹਾ ਗਿਆ। ਪਿੰਡ ਦੀਆਂ ਛੇ ਪੰਚਾਇਤਾਂ ਕੋਲੋਂ ਲਿਖਤੀ ਮਤੇ ਪੁਆਉਣ ਅਤੇ ਚਿੱਟਾ ਤਸਕਰਾਂ ਦੇ ਨਾਂ ਦੱਸਣ ਵਾਲਿਆਂ ਦੇ ਨਾਮ ਗੁਪਤ ਰੱਖਣ ਦੇ ਮਤੇ ਪਾਸ ਕੀਤੇ ਗਏ। ਮ੍ਰਿਤਕ ਲਾਡੀ ਦੇ ਪੀੜਤ ਮਾਪਿਆਂ ਦੀ ਅਪੀਲ ਉੱਤੇ ਪਿੰਡ ਰਾਈਆ ਦੀ ਪੰਚਾਇਤ ਕੋਲੋਂ ਮੰਗ ਕੀਤੀ ਗਈ ਕਿ ਨਸ਼ਾਂ ਤਸਕਰਾਂ ਖ਼ਿਲਾਫ਼ ਮਤਾ ਪਾਸ ਕਰ ਕੇ ਪਿੰਡ ਵਿੱਚ ਦੋਸ਼ੀਆਂ ਦੇ ਸਹਿਯੋਗ ਨਾ ਕਰਨ ਦੀ ਅਪੀਲ ਕੀਤੀ ਜਾਵੇ।
ਇਸ ਮੌਕੇ ਮਾਤਾ ਹਰਬੰਸ ਕੌਰ, ਮਨਜੀਤ, ਸਿਮਰਨਜੀਤ ਕੌਰ, ਹਰਜਿੰਦਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਗੋਰਾ ਅਤੇ ਹਾਕਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
Tags :
ਇਕਜੁੱਟਖ਼ਿਲਾਫ਼ਢਿੱਲਵਾਂਦੀਆਂਨਸ਼ਿਆਂਪੰਚਾਇਤਾਂਪਿੰਡਵਾਸੀ
Advertisement