ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਣਕਪੁਰ ਦਾ ਨਵਾਂ ਬਣਿਆ ਨਾਲਾ ਟੁੱਟਣ ’ਤੇ ਪੰਚਾਇਤੀ ਰਾਜ ਅਤੇ ਪੰਚਾਇਤ ਵਿਭਾਗ ਆਹਮੋ-ਸਾਹਮਣੇ

06:24 AM Jul 05, 2024 IST

ਕਰਮਜੀਤ ਸਿੰਘ ਚਿੱਲਾ
ਬਨੂੜ, 4 ਜੁਲਾਈ
ਰਾਜਪੁਰਾ ਬਲਾਕ ਦੇ ਬਨੂੜ ਨੇੜਲੇ ਕਸਬਾ ਮਾਣਕਪੁਰ ਵਿੱਚ ਪਿਛਲੇ ਮਹੀਨੇ ਪਾਣੀ ਦੇ ਨਿਕਾਸ ਲਈ ਨਵਾਂ ਬਣਾਇਆ ਗਿਆ ਨਾਲਾ ਪਹਿਲੇ ਮੀਂਹ ਵਿੱਚ ਹੀ ਟੁੱਟਣ ਮਗਰੋਂ ਪੰਚਾਇਤ ਵਿਭਾਗ ਅਤੇ ਪੰਚਾਇਤੀ ਰਾਜ ਆਹਮੋ-ਸਾਹਮਣੇ ਹੋ ਗਏ ਹਨ।
ਪੰਚਾਇਤੀ ਰਾਜ ਦੇ ਰਾਜਪੁਰਾ ਉਪ ਮੰਡਲ ਦੇ ਐੱਸਡੀਓ ਗੁਰਪ੍ਰੀਤ ਸਿੰਘ ਵੱਲੋਂ ਅੱਜ ਬੀਡੀਪੀਓ ਰਾਜਪੁਰਾ ਨੂੰ ਇੱਕ ਪੱਤਰ ਲਿਖ ਕੇ ਆਖਿਆ ਗਿਆ ਹੈ ਕਿ ਮਾਣਕਪੁਰ ਵਿੱਚ ਬਣਾਏ ਗਏ ਆਰਸੀਸੀ ਦੇ 616 ਫੁੱਟ ਦੇ ਕਰੀਬ ਨਿਕਾਸੀ ਨਾਲੇ ਦਾ 20 ਫੁੱਟ ਦੇ ਕਰੀਬ ਹਿੱਸਾ ਟੁੱਟਣ ਦਾ ਕਾਰਨ ਨਾਲੇ ਦੁਆਲੇ ਹੋਏ ਨਾਜਾਇਜ਼ ਕਬਜ਼ੇ ਹਨ। ਉਨ੍ਹਾਂ ਲਿਖਿਆ ਹੈ ਕਿ ਲੋਕਾਂ ਨੇ ਨਾਲੇ ਦੀ ਕੰਧ ਦੇ ਨਾਲ ਪੰਜ ਤੋਂ ਸੱਤ ਫੁੱਟ ਉੱਚੀ ਮਿੱਟੀ ਦੀ ਭਰਤ ਪਾ ਲਈ। ਮੀਂਹ ਕਾਰਨ ਭਾਰੀ ਹੋਈ ਮਿੱਟੀ ਦੀ ਧੱਕ ਨਾਲ ਨਾਲੇ ਦਾ ਇੱਕ ਪਾਸਾ ਡਿੱਗ ਗਿਆ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਨਾਜਾਇਜ਼ ਕਾਬਜ਼ਕਾਰਾਂ ਨੇ ਨਾਲੇ ਦੇ ਨਾਲ ਕੰਧਾਂ ਵੀ ਕਰ ਲਈਆਂ ਹਨ। ਜੇਕਰ ਇਹ ਨਾਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਬਣਾਏ ਹੋਏ ਨਾਲੇ ਦੇ ਹੋਰ ਹਿੱਸੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਉਨ੍ਹਾਂ ਬੀਡੀਪੀਓ ਨੂੰ ਨਾਜਾਇਜ਼ ਕਬਜ਼ੇ ਰੋਕਣ ਲਈ ਕਾਰਵਾਈ ਕਰਨ ਨੂੰ ਕਿਹਾ ਹੈ ਤਾਂ ਜੋ ਨਾਲੇ ਦਾ ਬਚਾਅ ਹੋ ਸਕੇ। ਪੰਚਾਇਤੀ ਰਾਜ ਦੇ ਐਕਸੀਅਨ ਨੇ ਵੀ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਨਾਲੇ ਦੀ ਸਮੱਗਰੀ ਵਿੱਚ ਕੋਈ ਨੁਕਸ ਨਹੀਂ ਸੀ। ਸਿਰਫ਼ ਨਾਜਾਇਜ਼ ਕਾਬਜ਼ਕਾਰਾਂ ਵੱਲੋਂ ਪਾਈ ਗਈ ਮਿੱਟੀ ਦੀ ਭਰਤ ਨੇ ਹੀ ਨਾਲਾ ਤੋੜਿਆ ਹੈ।
ਦੂਜੇ ਪਾਸੇ ਰਾਜਪੁਰਾ ਦੇ ਬੀਡੀਪੀਓ ਮਹਿੰਦਰ ਸਿੰਘ ਨੇ ਆਖਿਆ ਕਿ ਪੰਚਾਇਤੀ ਰਾਜ ਨੂੰ ਕਬਜ਼ਿਆਂ ਸਬੰਧੀ ਪੱਤਰ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਚਾਇਤੀ ਰਾਜ ਨੇ ਪਹਿਲਾਂ ਚੱਲ ਰਹੇ 13-14 ਫੁੱਟ ਦੇ ਚੌੜੇ ਨਾਲੇ ਦੀ ਥਾਂ ਛੇ ਫੁੱਟ ਚੌੜਾ ਨਾਲਾ ਬਣਾਉਣ ਦਾ ਐਸਟੀਮੇਟ ਪਾਸ ਕੀਤਾ ਤਾਂ ਉਨ੍ਹਾਂ ਪੰਚਾਇਤ ਵਿਭਾਗ ਨੂੰ ਉਦੋਂ ਸੂਚਿਤ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਦੋਂ ਹੀ ਪੰਚਾਇਤ ਵਿਭਾਗ ਨੂੰ ਦੱਸਿਆ ਜਾਂਦਾ ਕਿ ਨਾਲੇ ਦੁਆਲੇ ਥਾਂ ਬੱਚ ਗਈ ਹੈ ਤੇ ਪੰਚਾਇਤ ਵਿਭਾਗ ਇਸ ਨੂੰ ਸਾਂਭੇ ਤਾਂ ਉਹ ਤੁਰੰਤ ਕਾਰਵਾਈ ਕਰ ਸਕਦੇ ਸੀ।
ਉਨ੍ਹਾਂ ਕਿਹਾ ਕਿ ਪਿੰਡ ਮਾਣਕਪੁਰ ਵਿੱਚ ਹੋਏ ਸਮੁੱਚੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਇਨ੍ਹਾਂ ਨੂੰ ਰਾਤੋ-ਰਾਤ ਨਹੀਂ ਹਟਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਾਬਜ਼ਕਾਰਾਂ ਖ਼ਿਲਾਫ਼ ਪਹਿਲਾਂ ਦਫ਼ਾ-7 ਅਧੀਨ ਕੇਸ ਪਾਇਆ ਜਾਵੇਗਾ ਤੇ ਫਿਰ ਕਬਜ਼ਾ ਵਾਰੰਟ ਹਾਸਲ ਕਰ ਕੇ ਕਬਜ਼ੇ ਛੁਡਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਆਪਣੀਆਂ ਖਾਮੀਆਂ ਦਾ ਠੀਕਰਾ ਪੰਚਾਇਤ ਵਿਭਾਗ ਦੇ ਸਿਰ ਭੰਨ ਰਿਹਾ ਹੈ ਅਤੇ ਨਾਲੇ ਦੇ ਡਿੱਗਣ ਨਾਲ ਕਬਜ਼ਿਆਂ ਤੇ ਮਿੱਟੀ ਦੀ ਭਰਤ ਦਾ ਕੋਈ ਲੈਣਾ-ਦੇਣਾ ਨਹੀਂ ਹੈ।

Advertisement

ਲੰਬੇ ਸਮੇਂ ਤੋਂ ਹੋ ਰਹੇ ਨੇ ਨਾਜਾਇਜ਼ ਕਬਜ਼ੇ

ਪਿੰਡ ਮਾਣਕਪੁਰ ਦੇ ਟੋਭੇ, ਸ਼ਮਸ਼ਾਨਘਾਟ, ਨੱਤਿਆ ਰੋਡ ’ਤੇ ਸਥਿਤ ਪਾਰਕ ਦੀ ਥਾਂ ਅਤੇ ਹੋਰਨਾਂ ਥਾਵਾਂ ਉੱਤੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਕਈ ਕਾਬਜ਼ਕਾਰਾਂ ਨੇ ਨਾਲੇ ਬੰਦ ਕਰਵਾ ਦਿੱਤੇ ਹਨ ਅਤੇ ਕਈਆਂ ਨੇ ਪੰਚਾਇਤੀ ਥਾਵਾਂ ਉੱਤੇ ਨਾਜਾਇਜ਼ ਉਸਾਰੀਆਂ ਵੀ ਕੀਤੀਆਂ ਹੋਈਆਂ ਹਨ। ਉੱਧਰ, ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਬਿਨਾ ਕਿਸੇ ਪੱਖਪਾਤ ਤੋਂ ਪਿੰਡ ਮਾਣਕਪੁਰ ਦੀ ਸਾਰੀ ਪੰਚਾਇਤੀ ਥਾਂ ਦੀ ਨਿਸ਼ਾਨਦੇਹੀ ਕਰਵਾ ਕੇ ਪੰਚਾਇਤੀ ਜ਼ਮੀਨ ’ਤੇ ਹੋਏ ਸਾਰੇ ਨਾਜਾਇਜ਼ ਕਬਜ਼ੇ ਛੁਡਾਏ ਜਾਣ।

Advertisement
Advertisement
Advertisement