ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਰਬਨ ਨਗਰ ਵਿੱਚ ਚੌਥੀ ਵਾਰ ਪੰਚਾਇਤ ਸਰਬਸੰਮਤੀ ਨਾਲ ਚੁਣੀ

06:43 AM Oct 03, 2024 IST
ਅਰਬਨ ਨਗਰ ਦੀ ਪੰੰਚਾਇਤ ਦਾ ਸਨਮਾਨ ਕਰਦੇ ਹੋਏ ਹਰਵਿੰਦਰ ਹਰਪਾਲਪੁਰ ਤੇ ਪਿੰਡ ਵਾਸੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਕਤੂਬਰ
ਪਟਿਆਲਾ ਦੇ ਅਰਬਨ ਅਸਟੇਟ ਫੇਸ-1 ਦੇ ਪੈਰਾਂ ’ਚ ਵਸੇ ਅਰਬਨ ਨਗਰ ਪੰਚਾਇਤ ਦੀ ਹੋਂਦ ’ਚ ਆਉਣ ਤੋਂ ਲੈ ਕੇ ਹੁਣ ਤੱਕ ਕਦੇ ਵੀ ਚੋਣ ਨਹੀਂ ਹੋਈ। ਐਤਕੀਂ ਲਗਾਤਾਰ ਚੌਥੀ ਵਾਰ ਇਥੋਂ ਦਾ ਸਰਪੰਚ ਲੋਕਾਂ ਵੱਲੋਂ ਸਰਬਸੰਮਤੀ ਨਾਲ ਚੁਣਨ ਦੇ ਨਾਲ-ਨਾਲ ਸਾਰੇ ਪੰਚਾਇਤ ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੀ ਕੀਤੀ ਗਈ। ਇਸ ਅਹਿਮ ਕਾਰਜ ਲਈ ਪਿੰਡ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਕੁਝ ਹੋਰਨਾਂ ਨੇ ਵੀ ਅਹਿਮ ਭੂਮਿਕਾ ਨਿਭਾਈ।
ਜਾਣਕਾਰੀ ਅਨੁਸਾਰ ਐਤਕੀਂ ਪੂਜਾ ਰਾਣੀ ਨੂੰ ਸਰਬਸੰਮਤੀ ਨਾਲ ਇਸ ਨਗਰ ਦੀ ਸਰਪੰਚ ਚੁਣੀ ਗਈ। ਜਦੋਂਕਿ ਚੁਣੇ ਗਏ ਪੰਚਾਂ ਵਿਚ ਪ੍ਰਵੀਨ ਸ਼ਰਮਾ, ਦਲਜੀਤ ਸਿੰਘ ਸੱਗੂ, ਜੈਵੀਰ ਸਿੰਘ ਧਨੋਆ, ਹਰੀਤ ਕੌਰ ਮਾਨ ਅਤੇ ਭਰਭੂਰ ਕੌਰ ਸੰਧੂ ਸ਼ਾਮਲ ਹਨ। ਇਨ੍ਹਾਂ ਨੂੰ ਹਰਵਿੰਦਰ ਹਰਪਾਲਪੁਰ ਸਮੇਤ ਹੋਰਨਾਂ ਮੋਹਤਬਰਾਂ ਨੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਹਰਪਾਲਪੁਰ ਦੇ ਯਤਨਾਂ ਸਦਕਾ ਅਰਬਨ ਨਗਰ ਦੇ ਨਾਮ ਹੇਠਾਂ ਇਹ ਪੰਚਾਇਤ 2008 ’ਚ ਹੋਂਦ ’ਚ ਆਈ ਸੀ। ਪਹਿਲਾਂ ਇਹ ਖੇਤਰ ਹਲਕਾ ਸਨੌਰ ਦੇ ਪਿੰਡ ਸਾਹਿਬ ਨਗਰ ਥੇੜੀ ਦਾ ਹਿੱਸਾ ਸੀ। ਇਥੇ 2008 ’ਚ ਪਲੇਠੀ ਚੋਣ ਦੌਰਾਨ ਹਰਵਿੰਦਰ ਸਿੰਘ ਹਰਪਾਲਪੁਰ ਸਰਬਸੰਮਤੀ ਨਾਲ ਸਰਪੰਚ ਬਣੇ। ਅਗਲੀ ਵਾਰ 2013 ’ਚ ਹੋਈ ਦੂਜੀ ਚੋਣ ਮੌਕੇ ਹਰਵਿੰਦਰ ਹਰਪਾਲਪੁਰ ਦੀ ਪਤਨੀ ਹਰਮੀਤ ਕੌਰ ਵੀ ਸਰਬਸੰਮਤੀ ਨਾਲ ਸਰਪੰਚ ਬਣੇ। ਦੋਵੇਂ ਵਾਰ ਸਾਰੇ ਪੰਚ ਵੀ ਸਰਬਸੰਮਤੀ ਨਾਲ ਬਣੇ। 2018 ’ਚ ਤੀਜੀ ਚੋਣ ਦੌਰਾਨ ਵੀ ਜੋਗਿੰਦਰ ਸਿੰਘ ਸੋਹੀ ਸਰਬਸੰਮਤੀ ਨਾਲ ਸਰਪੰਚ ਬਣੇ।
ਹਰ ਵਾਰ ਪੰਚ ਵੀ ਸਰਬਸੰਮਤੀ ਨਾਲ ਚੁਣੇ ਜਾਂਦੇ ਰਹੇ। ਅੱਜ ਦੀ ਇਸ ਚੋਣ ਮੌਕੇ ਸਾਰਿਆਂ ਨੂੰ ਵਧਾਈ ਦਿੰਦਿਆਂ ਹਰਵਿੰਦਰ ਹਰਪਾਲਪੁਰ ਨੇ ਕਿਹਾ ਕਿ ਇਥੇ ਸਾਰੇ ਵਸਨੀਕ ਇੱਕ ਪਰਿਵਾਰ ਦੀ ਤਰ੍ਹਾਂ ਹੀ ਰਹਿੰਦੇ ਹਨ ਤੇ ਅੱਜ ਤੱਕ ਇਥੋਂ ਦਾ ਕੋਈ ਵੀ ਵਸਨੀਕ ਕਦੇ ਵੀ ਆਪਸ ’ਚ ਨਹੀਂ ਲੜਿਆ ਤੇ ਨਾ ਹੀ ਇਥੋਂ ਦਾ ਕੋਈ ਕੇਸ ਥਾਣੇ ਗਿਆ। ਇਸ ਚੋਣ ਮੌਕੇ ਜਸਵੀਰ ਅਬਦਲਪੁਰ, ਜਰਨੈਲ ਸਿੰਘ ਗੋਰਾਇਆ, ਪਰਮਜੀਤ ਮਾਨ, ਆਸ਼ਾ ਰਾਣੀ, ਬਲਜੀਤ ਪੂਨੀਆ, ਮਾਸਟਰ ਗੁਰਦੇਵ ਸਿੰਘ, ਮਨਜੀਤ ਸਿੰਘ ਸੰਧੂ, ਅਮਰਜੀਤ ਸਿੰਘ ਤੇ ਹਰਪ੍ਰੀਤ ਸਿੰਘ ਸਿੱਧੂ ਆਦਿ ਮੌਜੂਦ ਸਨ।

Advertisement

Advertisement