ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿੰਮ ਵਾਲਾ ਮੌੜ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ

09:47 AM Oct 06, 2024 IST
ਪਿੰਡ ਤੁੰਗਵਾਲੀ ਵਿੱਚ ਜੋਗਿੰਦਰ ਬਰਾੜ ਨੂੰ ਲੱਡੂਆਂ ਨਾਲ ਤੋਲਦੇ ਹੋਏ ਰਾਮ ਸਿੰਘ ਅਤੇ ਸਾਥੀ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 5 ਅਕਤੂਬਰ
ਬਲਾਕ ਸ਼ਹਿਣਾ ਦੇ ਪਿੰਡ ਨਿੰਮ ਵਾਲਾ ਮੌੜ ਵਿੱਚ ਸਰਬਜੀਤ ਸਿੰਘ ਬੱਬੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ। ਪਿੰਡ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਬੱਬੀ ਪਿਛਲੇ ਕਾਫੀ ਸਮੇਂ ਤੋਂ ਪਿੰਡਾਂ ਦੇ ਸਾਂਝੇ ਕੰਮਾਂ ’ਚ ਹਿੱਸਾ ਲੈਂਦੇ ਰਹੇ ਹਨ। ਇਸ ਲਈ ਉਨ੍ਹਾਂ ਦੇ ਨਾਮ ’ਤੇ ਸਰਬਸੰਮਤੀ ਕੀਤੀ ਗਈ। ਇਸ ਮੌਕੇ ਜਗਦੇਵ ਸਿੰਘ, ਗੁਰਜੰਟ ਸਿੰਘ, ਅਮਰ ਸਿੰਘ, ਸੁਖਪਾਲ ਕੌਰ ਅਤੇ ਗੀਤਾ ਰਾਣੀ ਨੂੰ ਪੰਚ ਚੁਣਿਆ ਗਿਆ। ਚੁਣੀ ਗਈ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।

Advertisement

ਜੋਗਿੰਦਰ ਮਾਹਲ ਨੂੰ ਲੱਡੂਆਂ ਨਾਲ ਤੋਲਿਆ

ਭੁੱਚੋ ਮੰਡੀ (ਪਵਨ ਗੋਇਲ): ਪਿੰਡ ਤੁੰਗਵਾਲੀ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਸਾਬਕਾ ਕਬੱਡੀ ਖਿਡਾਰੀ ਜੋਗਿੰਦਰ ਸਿੰਘ ਬਰਾੜ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਮਰਥਕਾਂ ਵੱਲੋਂ ਵੀ ਉਨ੍ਹਾਂ ਨੂੰ ਲੱਡੂਆਂ ਅਤੇ ਕੇਲਿਆਂ ਨਾਲ ਤੋਲਿਆ ਜਾ ਰਿਹਾ ਹੈ। ਉਮੀਦਵਾਰ ਜੋਗਿੰਦਰ ਸਿੰਘ ਬਰਾੜ ਨੂੰ ਰਾਮ ਸਿੰਘ ਗੰਡੇਕਾ ਨੇ ਸਾਥੀਆਂ ਸਮੇਤ ਸ਼ਹੀਦ ਕਾਮਾਗਾਟਾਮਾਰੂ ਪਾਰਕ ਵਿੱਚ ਲੱਡੂਆਂ ਨਾਲ, ਭੁੱਚੋ ਮੰਡੀ ਬੱਸ ਅੱਡੇ ’ਤੇ ਪਰਗਟ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਦੇ ਡੇਰੇ ਕੋਲ ਨਿੰਮਾ ਸਿੰਘ ਨੇ ਆਪਣੇ ਸਾਥੀਆਂ ਸਣੇ ਕੇਲਿਆਂ ਨਾਲ ਤੋਲਿਆ। ਇਸ ਮੌਕੇ ਉਮੀਦਵਾਰ ਜੋਗਿੰਦਰ ਸਿੰਘ ਬਰਾੜ ਨੇ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਵਕੀਲ ਸਿੰਘ, ਸਰਬਜੀਤ ਸਿੰਘ ਮਾਹਲ, ਭਿੰਦਰ ਸਿੱਧੂ, ਗੋਰਾ ਮਾਹਲ, ਰਿੰਕੂ ਸ਼ਰਮਾ, ਯਾਦਵਿੰਦਰ ਸ਼ਰਮਾ ਤੇ ਮੁਰਾਦ ਸਿੰਘ ਆਦਿ ਹਾਜ਼ਰ ਸਨ।

Advertisement
Advertisement