For the best experience, open
https://m.punjabitribuneonline.com
on your mobile browser.
Advertisement

ਕੋਠੇ ਭਾਈਆਣਾ ਸਾਹਿਬ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ

07:02 AM Oct 03, 2024 IST
ਕੋਠੇ ਭਾਈਆਣਾ ਸਾਹਿਬ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
ਕੋਠੇ ਭਾਈਆਣਾ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਦੇ ਨੁਮਾਇੰਦੇ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਅਕਤੂਬਰ
ਬਲਾਕ ਭਗਤਾ ਭਾਈ ਦੇ ਪਿੰਡ ਕੋਠੇ ਭਾਈਆਣਾ ਸਾਹਿਬ ਦੀ ਪੰਜ ਮੈਂਬਰੀ ਗ੍ਰਾਮ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ, ਇਕ ‘ਆਪ’ ਦਾ ਪੰਚ, ਦੋ ਕਾਂਗਰਸ ਦੇ ਪੰਚ ਤੇ ਦੋ ਸ਼੍ਰੋਮਣੀ ਅਕਾਲੀ ਦਲ ਦੇ ਪੰਚ ਚੁਣੇ ਗਏ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸਨ ਸਿੰਘ ਕਾਕਾ ਖਾਨਦਾਨ ਦੀ ਪਤਨੀ ਗੁਰਪ੍ਰੀਤ ਕੌਰ ਖਾਨਦਾਨ ਗ੍ਰਾਮ ਪੰਚਾਇਤ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਜਦਕਿ ਕੁਲਵਿੰਦਰ ਕੌਰ, ਧੰਨਾ ਸਿੰਘ, ਗੁਰਮੀਤ ਕੌਰ ਤੇ ਜਸਮੰਦਰ ਸਿੰਘ ਪੰਚ ਚੁਣੇ ਗਏ। ਆਪ ਦੇ ਸੀਨੀਅਰ ਆਗੂ ਬਹਾਦਰ ਸਿੰਘ ਬਰਾੜ, ਰਾਜਵਿੰਦਰ ਭਗਤਾ, ਅਕਾਲੀ ਆਗੂ ਮਨਜੀਤ ਸਿੰਘ ਧੁੰਨਾ, ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਸਾਬਕਾ ਸਰਪੰਚ, ਜਸਪਾਲ ਸਿੰਘ ਵੜਿੰਗ, ਸਾਬਕਾ ਕੌਂਸਲਰ ਸੁਖਜਿੰਦਰ ਖਾਨਦਾਨ, ਇੰਦਰਜੀਤ ਬਿੱਟੂ ਖਾਨਦਾਨ ਤੇ ਪਿੰਡ ਵਾਸੀਆਂ ਨੇ ਨਵੀਂ ਚੁਣੀ ਪੰਚਾਇਤ ਦਾ ਹਾਰ ਪਾ ਕੇ ਸਵਾਗਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਅਵਤਾਰ ਸਿੰਘ ਤਾਰਾ, ਸੁਖਜੀਤ ਨੰਬਰਦਾਰ, ਬੇਅੰਤ ਵੜਿੰਗ, ਬਿੰਦਰ ਖਾਨਦਾਨ ਤੇ ਗੁਰਮੀਤ ਗੋਲਾ ਹਾਜ਼ਰ ਸਨ।

Advertisement

ਬਲਾਕ ਸ਼ਹਿਣਾ ’ਚ ਪ੍ਰਬੰਧਾਂ ਦੀ ਘਾਟ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਲਈ ਬਲਾਕ ਦਫ਼ਤਰ ਸ਼ਹਿਣਾ ਵਿਚ ਪਿੰਡਾਂ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ ਪ੍ਰੰਤੂ ਪ੍ਰਬੰਧਾਂ ਦੀ ਕਮੀ ਰੜਕਦੀ ਰਹੀ। ਕਾਗਜ਼ ਭਰਨ ਦੇ ਤੀਸਰੇ ਦਿਨ ਤੱਕ ਬਲਾਕ ਸ਼ਹਿਣਾ ਦੇ 67 ਪਿੰਡਾਂ ’ਚੋਂ ਸਰਪੰਚੀ ਲਈ ਸਿਰਫ਼ 110 ਅਤੇ ਪੰਚਾਂ ਲਈ 220 ਨਾਮਜ਼ਦਗੀਆਂ ਹੋਈਆਂ ਹਨ। ਇਹ ਕੁਲ ਨਾਮਜ਼ਦਗੀਆਂ ਦਾ 25 ਫੀਸਦੀ ਹੀ ਹੈ। ਕਾਗਜ਼ ਭਰਨ ਦੀ ਆਖਰੀ ਮਿਤੀ ਚਾਰ ਅਕਤੂਬਰ ਹੈ। ਉਮੀਦਵਾਰਾਂ ਨੂੰ ਐਨ.ਓ.ਸੀ. ਲੈਣ ਲਈ ਕਈ ਕਈ ਘੰਟੇ ਧੁੱਪ ’ਚ ਖੜ੍ਹਨਾ ਪਿਆ ਹੈ। ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀ ਸੀ। ਕੋਈ ਉੱਚ ਅਧਿਕਾਰੀ ਵੀ ਨਹੀ ਸੀ। ਜੇ ਫਾਰਮ ਭਰਵਾਉਣ ਦਾ ਇਹ ਹਾਲ ਰਿਹਾ ਹੈ ਤਾਂ ਕਾਫੀ ਲੋਕ ਨਾਮਜ਼ਦਗੀਆਂ ਤੋਂ ਰਹਿ ਸਕਦੇ ਹਨ। ਥਾਣਾ ਸ਼ਹਿਣਾ ਦੇ ਐੱਸਐੱਚਓ ਅੰਮ੍ਰਿਤ ਸਿੰਘ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲਗਾਤਾਰ ਡਿਊਟੀ ਦੇ ਰਹੇ ਹਨ।

Advertisement

Advertisement
Author Image

Advertisement