ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਾਗਮ ਦੌਰਾਨ ਕਾਲੇਵਾਲ ਦੀ ਪੰਚਾਇਤ ਦਾ ਸਨਮਾਨ

11:57 AM Oct 19, 2024 IST
ਸਰਪੰਚ ਸੁਰਿੰਦਰ ਕੌਰ ਤੇ ਪੰਚਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਪੱਤਰ ਪ੍ਰੇਰਕ
ਕੁਰਾਲੀ, 18 ਅਕਤੂਬਰ
ਨੇੜਲੇ ਪਿੰਡ ਕਾਲੇਵਾਲ ਵਿੱਚ ਪੰਚਾਇਤ ਚੋਣਾਂ ’ਚ ਸਰਪੰਚ ਚੁਣੀ ਸੁਰਿੰਦਰ ਕੌਰ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਦਾ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਕਾਲੇਵਾਲ ’ਚ ਪੰਚਾਇਤੀ ਚੋਣਾਂ ਦੌਰਾਨ ਸਾਰੇ ਸੱਤ ਪੰਚਾਂ ਦੀ ਸਰਬਸੰਮਤੀ ਹੋਣ ਦੇ ਬਾਵਜੂਦ ਸਰਪੰਚ ਦੀ ਸਰਬਸੰਮਤੀ ਨਾ ਹੋ ਸਕੀ। ਸਰਪੰਚ ਲਈ ਸੁਰਿੰਦਰ ਕੌਰ ਨੇ ਅਕਾਲੀ ਦਲ ਉਮੀਦਵਾਰ ਪਰਮਿੰਦਰ ਕੌਰ ਨੂੰ ਹਰਾਇਆ। ਬਾਅਦ ਵਿੱਚ ਪਿੰਡ ਦੇ ਗੁਰਦੁਆਰਾ ਬਾਬਾ ਜੁਗਤ ਰਾਮ ਜੀ ਵਿਖੇ ਪੰਚਾਇਤ ਦਾ ਸਨਮਾਨ ਕੀਤਾ ਗਿਆ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਪ੍ਰਧਾਨ ਮਨਸਾ ਸਿੰਘ, ਰਣਧੀਰ ਸਿੰਘ ਕਾਨੂੰਗੋ, ਦਲਜੀਤ ਸਿੰਘ, ਅਮਰੀਕ ਸਿੰਘ ਪਟਵਾਰੀ, ਅਮਰੀਕ ਸਿੰਘ ਘੋਲਾ, ਕਰਮਜੀਤ ਸਿੰਘ ਸਕੱਤਰ, ਗੁਰਜੀਤ ਸਿੰਘ ਬਾਬਾ, ਅਰਵਿੰਦਰ ਸਿੰਘ ਬੈਂਸ, ਗੁਰਪ੍ਰੀਤ ਸਿੰਘ ਗੋਲਾ, ਸੱਜਣ ਸਿੰਘ ਕੋਰੇ, ਜੋਗਾ ਸਿੰਘ ਅਤੇ ਨੋਨੀ ਕਾਲੇਵਾਲ ਹਾਜ਼ਰ ਸਨ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪ੍ਰੇਰਕ): ਨਿਊ ਚੰਡੀਗੜ੍ਹ ਦੇ ਪਿੰਡਾਂ ਵਿੱਚ ਪੰਚਾਇਤਾਂ ਦਾ ਸਨਮਾਨ ਕਰਨ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਅਨੁਸਾਰ ਪਿੰਡ ਭੜੌਂਜੀਆਂ ’ਚ ਤੇਜਵੀਰ ਸਿੰਘ ਤੇਜੀ, ਚਾਹੜ ਮਾਜਰਾ ’ਚ ਸ੍ਰੀਮਤੀ ਪ੍ਰਵੀਨ ਖਾਨ, ਛੋਟੀ-ਬੜੀ ਨੱਗਲ ’ਚ ਨੀਨਾ ਚੌਧਰੀ, ਪੜੌਲ ’ਚ ਹਰਪ੍ਰੀਤ ਸਿੰਘ ਪੱਡਾ, ਹੁਸ਼ਿਆਰਪੁਰ ’ਚ ਹਰਵਿੰਦਰ ਸਿੰਘ, ਫਿਰੋਜ਼ਪੁਰ ਬੰਗਰ ’ਚ ਗੁਰਮੀਤ ਸਿੰਘ ਸਰਪੰਚ ਚੁਣੇ ਗਏ ਹਨ।

Advertisement

Advertisement