ਪੰਚਾਇਤੀ ਚੋਣਾਂ: ਹਲਕਾ ਦਸੂਹਾ ਦੇ 41 ਪਿੰਡਾਂ ’ਚ ਸਰਬਸੰਮਤੀ
ਭਗਵਾਨ ਦਾਸ ਸੰਦਲ
ਦਸੂਹਾ, 8 ਅਕਤੂਬਰ
ਇਥੇ ਹਲਕਾ ਦਸੂਹਾ ਦੇ ਕੁਲ 261 ਪਿੰਡਾਂ ਦੀਆਂ ਪੰਚਾਇਤਾਂ ਵਿੱਚੋਂ 41 ਪਿੰਡਾਂ ਦੀਆਂ ਪੰਚਾਇਤਾਂ ਨੂੰ ਮੁਕੰਮਲ ਤੌਰ ’ਤੇ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ 10 ਹੋਰ ਪਿੰਡਾਂ ਦੇ ਸਰਪੰਚ ਬਿਨਾਂ ਮੁਕਾਬਲਾ ਚੁਣ ਲਏ ਗਏ ਹਨ। ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਲੋਕਾਂ ਵੱਲੋਂ ਪੰਚਾਇਤਾਂ ਨੂੰ ਸਰਬਸੰਮਤੀ ਦਾ ਫਤਵਾ ਦੇਣਾ ਮਾਨ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪਿੰਡ ਨਸਰਾਲਾ ਵਿੱਚ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਹੋਈ। ਡਾ. ਜਰਨੈਲ ਸਿੰਘ ਨੂੰ ਸਰਪੰਚ ਅਤੇ ਜ਼ੋਰਾਵਰ ਸਿੰਘ, ਹਰੀ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਰਾਜ ਕੁਮਾਰ, ਮਧੂ ਰਾਣੀ, ਕੁਲਵਿੰਦਰ ਕੌਰ, ਮੀਨਾ ਰਾਣੀ ਅਤੇ ਸਰਬਜੀਤ ਕੌਰ ਨੂੰ ਪੰਚ ਚੁਣਿਆ ਗਿਆ। ਪੰਚਾਇਤ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਵਲੋਂ ਪ੍ਰਗਟਾਏ ਭਰੋਸੇ ਨੂੰ ਕਾਇਮ ਰੱਖਣ ਦਾ ਵਿਸ਼ਵਾਸ ਦਵਾਇਆ। ਇਸੇ ਤਰ੍ਹਾਂ ਪਿੰਡ ਗੁਲਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਪਿੰਡ ਵਾਸੀਆਂ ਦਾ ਇਕੱਠ ਗੁਰਦੁਆਰਾ ਸਾਹਿਬ ਵਿੱਚ ਹੋਇਆ ਜਿਸ ਵਿਚ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ। ਸੁਖਵਿੰਦਰ ਕੌਰ ਨੂੰ ਸਰਪੰਚ ਅਤੇ ਸੁਰਜੀਤ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਪੰਚ ਚੁਣਿਆ ਗਿਆ।
ਫਗਵਾੜਾ (ਜਸਬੀਰ ਚਾਨਾ): ਫਗਵਾੜਾ ਸਬ-ਡਵੀਜ਼ਨ ’ਚ 18 ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਨਿਰਵਿਰੋਧ ਚੁਣੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਢੱਡੇ ’ਚ ਰਾਜਵਿੰਦਰ ਕੌਰ, ਪਿੰਡ ਢੰਡੋਲੀ ’ਚ ਕੁਲਵੰਤ ਕੌਰ, ਪਿੰਡ ਸੀਕਰੀ ’ਚ ਮਮਤਾ ਕੌਰ, ਪਿੰਡ ਪੰਡੋਰੀ ’ਚ ਅੰਮ੍ਰਿਤਪਾਲ ਸਿੰਘ, ਪਿੰਡ ਫਤਿਹਗੜ੍ਹ ’ਚ ਸੁਰਿੰਦਰ ਕੌਰ, ਦਰਵੇਸ਼ ਪਿੰਡ ’ਚ ਅਮਰਜੀਤ ਸਿੰਘ, ਬਲਵੀਰ ਕੁਮਾਰ ਪਿੰਡ ਟਾਂਡਾ ਬਘਾਣਾ, ਅਮਰਜੀਤ ਕੌਰ ਪਿੰਡ ਗੁਲਾਬਗੜ੍ਹ, ਸੁਖਵਿੰਦਰ ਕੌਰ ਰਣਧੀਰਗੜ੍ਹ, ਚਰਨਜੀਤ ਕੌਰ ਪਿੰਡ ਦੇਵ ਸਿੰਘ ਵਾਲਾ, ਸਰਬਜੀਤ ਕੌਰ ਪਿੰਡ ਬਿਸ਼ਨਪੁਰ, ਮੀਨਾ ਕੁਮਾਰੀ ਪਿੰਡ ਕਿਰਪਾਲਪੁਰ, ਹਰਦੀਪ ਕੌਰ ਲਾਲੀ ਪਿੰਡ ਨਿਹਾਲਗੜ੍ਹ, ਕੁਲਵਿੰਦਰ ਸਿੰਘ ਪਿੰਡ ਅਠੌਲੀ, ਪਿੰਡ ਨਰੰਗਸ਼ਾਹਪੁਰ ਵਿੱਚ ਹਰਵਿੰਦਰ ਸਿੰਘ ਨਾਹਲ, ਪਿੰਡ ਬੀੜ ਢੰਡੋਲੀ ’ਚ ਜੋਗਿੰਦਰ ਕੌਰ, ਪਿੰਡ ਰਾਣੀਪੁਰ ਕੰਬੋਆ ’ਚ ਜਸਵੀਰ ਕੌਰ ਤੇ ਪਿੰਡ ਖੇੜਾ ਵਿੱਚ ਗੁਰਬਖਸ਼ ਕੌਰ ਸ਼ਾਮਲ ਹਨ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਕਿਆਮਪੁਰ ਦੇ ਲੋਕਾਂ ਨੇ ਸਰਬਸੰਮਤੀ ਨਾਲ ਪੰਚਾਇਤ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ‘ਆਪ’ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਲਾ ਦੀ ਪਤਨੀ ਬਲਜੀਤ ਕੌਰ ਨੂੰ ਸਰਪੰਚ ਅਤੇ ਰੀਟਾ, ਜਗੀਰ ਸਿੰਘ, ਸੋਨੀ ਸਿੰਘ, ਧਰਮਿੰਦਰ ਸਿੰਘ, ਇੰਦਰਜੀਤ ਸਿੰਘ, ਨਿਸ਼ਾਨ ਸਿੰਘ, ਸੁਰਿੰਦਰ ਕੌਰ, ਜੋਗਿੰਦਰ ਕੌਰ ਅਤੇ ਜਸਬੀਰ ਕੌਰ ਨੂੰ ਪੰਚ ਚੁਣਿਆ ਗਿਆ ਹੈ। ਪਿੰਡ ਵਿੱਚ ਸਮੂਹ ਨਗਰ ਵਾਸੀਆਂ ਵੱਲੋਂ ਨਵੀਂ ਚੁਣੇ ਗਏ ਪੰਚਾਇਤ ਮੈਂਬਰਾਂ ਤੇ ਸਰਪੰਚ ਦਾ ਸਨਮਾਨ ਵੀ ਕੀਤਾ ਗਿਆ।
ਸੁਜਾਨਪੁਰ ਬਲਾਕ ਅੰਦਰ 231 ਸਰਪੰਚ ਤੇ 513 ਪੰਚਾਇਤ ਮੈਂਬਰ ਮੈਦਾਨ ਵਿੱਚ
ਪਠਾਨਕੋਟ (ਐੱਨਪੀ ਧਵਨ): ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣ ਬਾਅਦ ਪਿੰਡਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬੀਡੀਪੀਓ ਜਸਵੀਰ ਕੌਰ ਨੇ ਦੱਸਿਆ ਕਿ ਸੁਜਾਨਪੁਰ ਬਲਾਕ ਦੇ ਅਧੀਨ 79 ਪੰਚਾਇਤਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ 5 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਜਦ ਕਿ 74 ਪੰਚਾਇਤਾਂ ਲਈ ਸੁਜਾਨਪੁਰ ਬਲਾਕ ਵਿੱਚ 231 ਸਰਪੰਚ ਅਤੇ 513 ਪੰਚਾਇਤ ਮੈਂਬਰ ਮੈਦਾਨ ਵਿੱਚ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਪਿੰਡਾਂ ਦੇ ਸਰਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ, ਉਨ੍ਹਾਂ ਵਿੱਚ ਪਿੰਡ ਕੈਲਾਸ਼ਪੁਰ ਦੀ ਨੀਲਮ ਦੇਵੀ, ਨਵਾਂ ਪਿੰਡ ਦੇ ਬਲਵੰਤ ਸਿੰਘ, ਪਿੰਡ ਕੁਮਾਲ ਦੇ ਪਰਮਦੀਪ ਸਿੰਘ, ਪਿੰਡ ਬੜੋਈ ਉਪਰਲੀ ਦੀ ਰਮਾ ਦੇਵੀ ਅਤੇ ਪਿੰਡ ਭੂਲਚੱਕ ਦੀ ਵੰਦਨਾ ਦੇਵੀ ਸਰਪੰਚ ਸ਼ਾਮਲ ਹਨ।