ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਚੋਣਾਂ: ਜੇਤੂ ਉਮੀਦਵਾਰ ਨੂੰ ਸਰਟੀਫਿਕੇਟ ਨਾ ਮਿਲਿਆ

10:52 AM Oct 26, 2024 IST
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੀੜੀ ਅਫ਼ਗਾਨਾ ਦੇ ਵਾਰਡ ਨੰਬਰ-2 ਦੇ ਵਾਸੀ।

ਮਕਬੂਲ ਅਹਿਮਦ
ਕਾਦੀਆਂ, 25 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਹੋਈ ਗਲਤੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਨੂੰ ਸ਼ਿਕਾਇਤ ਕਰ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਪਿੰਡ ਕੀੜੀ ਅਫ਼ਗਾਨਾ ਤੋਂ ਵਾਰਡ ਨੰਬਰ 2 ਤੋਂ ਪੰਚ ਦੀ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ ਉਨ੍ਹਾਂ ਦੇ ਵਿਰੁੱਧ ਬਲਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੀੜੀ ਅਫਗਾਨਾ ਉਮੀਦਵਾਰ ਸੀ। ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ 116 ਵੋਟਾਂ ਮਿਲੀਆਂ ਸਨ ਅਤੇ ਉਸ ਦੇ ਮੁਕਾਬਲੇ ਖੜ੍ਹੇ ਬਲਜੀਤ ਸਿੰਘ ਨੂੰ 76 ਵੋਟਾਂ ਮਿਲੀਆਂ ਸਨ ਪਰ ਰਿਕਾਰਡ ਵਿੱਚ ਗਲਤੀ ਕਾਰਨ ਉਸ ਨੂੰ 76 ਵੋਟਾਂ ਅਤੇ ਬਲਜੀਤ ਸਿੰਘ ਨੂੰ 116 ਵੋਟਾਂ ਨਾਲ ਜੇਤੂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਨੂੰ ਜੇਤੂ ਉਮੀਦਵਾਰ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਉਨ੍ਹਾਂ ਨੂੰ ਪ੍ਰਾਪਤ ਹੋਈਆਂ 116 ਵੋਟਾਂ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈਆਂ ਜਾਣ ਅਤੇ ਉਨ੍ਹਾਂ ਨੂੰ ਜੇਤੂ ਐਲਾਨਿਆ ਜਾਵੇ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਉਮਾਸ਼ੰਕਰ ਗੁਪਤਾ ਨੇ ਮਾਮਲਾ ਐੱਸਡੀਐੱਮ ਬਟਾਲਾ ਕੋਲ ਲਿਜਾਣ ਲਈ ਕਿਹਾ ਹੈ। ਬਲਵਿੰਦਰ ਨੇ ਦੱਸਿਆ ਕਿ ਉਹ ਇਹ ਮਾਮਲਾ ਐੱਸਡੀਐੱਮ ਦੀ ਅਦਾਲਤ ਵਿੱਚ ਲੈ ਕੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਬਸੰਤ ਮਸ਼ੀਨ ਰਾਜੂ ਮਸੀਹ, ਦੁੱਲਾ ਮਸੀਹ ਲਾਲੁ ਮਸੀਹ ਲਾਲੁ ਚੰਦਰੂਪਾ ਮਸੀਹ ਬਿੱਟੂ ਮਸੀਹ, ਸਬਾ ਕੁਲਦੀਪ, ਸੈਮੂਅਲ, ਡੇਵਿਡ, ਪਿੰਕੂ ਆਦਿ ਹਾਜ਼ਰ ਸਨ।

Advertisement

Advertisement