ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਚੋਣਾਂ: ਪੁਲੀਸ ਵੱਲੋਂ ਪੇਂਡੂ ਇਲਾਕਿਆਂ ਵਿੱਚ ਵਿਸ਼ੇਸ਼ ਨਾਕਾਬੰਦੀ ਦੀ ਯੋਜਨਾ

06:31 AM Oct 08, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਕਤੂਬਰ
ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਪੁਲੀਸ ਨੇ ਵੀ ਸੁਰੱਖਿਆ ਲਈ ਤਿਆਰੀ ਕਰ ਲਈ ਹੈ। ਸ਼ਹਿਰ ਦੀ ਗੱਲ ਕਰੀਏ ਤਾਂ ਨਗਰ ਨਿਗਮ ਦੇ 95 ਵਾਰਡਾਂ ਤੋਂ ਇਲਾਵਾ ਕਈ ਪੇਂਡੂ ਇਲਾਕੇ ਵੀ ਹਨ, ਜਿੱਥੇ ਪੰਚ-ਸਰਪੰਚ ਦੀ ਚੋਣ ਹੁੰਦੀ ਹੈ। ਸ਼ਹਿਰ ਦੇ ਬਾਹਰੀ ਇਲਾਕੇ ਦੀ ਗੱਲ ਕਰੀਏ ਤਾਂ ਥਾਣਾ ਬਸਤੀ ਜੋਧੇਵਾਲ, ਸਲੇਮ ਟਾਬਰੀ, ਥਾਣਾ ਸਦਰ, ਥਾਣਾ ਮੇਹਰਬਾਨ, ਥਾਣਾ ਸਾਹਨੇਵਾਲ, ਥਾਣਾ ਡੇਹਲੋਂ, ਥਾਣਾ ਸਰਾਭਾ ਨਗਰ, ਥਾਣਾ ਪੀਏਯੂ, ਥਾਣਾ ਲਾਡੋਵਾਲ, ਥਾਣਾ ਹੈਬੋਵਾਲ, ਥਾਣਾ ਫੋਕਲ ਪੁਆਇੰਟ, ਜਮਾਲਪੁਰ, ਥਾਣਾ ਕੂੰਮਕਲਾਂ ਤੇ ਥਾਣਾ ਟਿੱਬਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਲੀਸ ਵੱਲੋਂ ਇਹ ਵੀ ਤੈਅ ਕੀਤਾ ਗਿਆ ਹੈ ਕਿ ਕਿੱਥੇ-ਕਿੱਥੇ ਨਾਕਾਬੰਦੀ ਕੀਤੀ ਜਾਵੇਗੀ। ਪੁਲੀਸ ਨੇ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਹੈ। ਹਰ ਏਡੀਸੀਪੀ ਦੀ ਅਗਵਾਈ ਵਿੱਚ ਅਤੇ ਥਾਣਾ ਮੁਖੀ ਦੀ ਨਿਗਰਾਨੀ ’ਚ ਨਾਕਾਬੰਦੀ ਹੋਵੇਗੀ ਤੇ ਉੱਥੋਂ ਲੰਘਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾਵੇਗੀ। ਉਸ ਦੀ ਬਾਕਾਇਦਾ ਵੀਡੀਓ ਬਣਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਪੁਲੀਸ ਵੱਲੋਂ ਬਣਾਈ ਗਈ ਵਿਉਂਤਬੰਦੀ ’ਤੇ ਨਜ਼ਰ ਮਾਰੀਏ ਤਾਂ ਪੁਲੀਸ ਨੇ ਹਰ ਥਾਣੇ ਵਿੱਚ ਕਈ ਥਾਵਾਂ ’ਤੇ ਨਾਕਾਬੰਦੀ ਕਰਨ ਦੀ ਯੋਜਨਾ ਬਣਾਈ ਹੈ। ਬਸਤੀ ਜੋਧੇਵਾਲ ਥਾਣਾ ਦੀ ਪੁਲੀਸ ਵੱਲੋਂ ਕਾਕੋਵਾਲ ਸਕੂਲ ਦੇ ਕੋਲ, ਫਾਬੜਾ ਸਕੂਲ ਦੇ ਨੇੜੇ, ਥਾਣਾ ਸਲੇਮ ਟਾਬਰੀ ਪੁਲੀਸ ਜਲੰਧਰ ਬਾਈਪਾਸ ਨੇੜੇ, ਪਿੰਡ ਭੱਟੀਆਂ ਸਥਿਤ ਡਾ. ਅੰਬੇਡਕਰ ਭਵਨ ਚੌਕ, ਬਹਾਦਰ ਕੇ ਰੋਡ ’ਤੇ ਉਦਯੋਗ ਚੌਕ ’ਤੇ ਨਾਕਾਬੰਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਏ.ਡੀ.ਸੀ.ਪੀ. 2 ਦੀ ਅਗਵਾਈ ਹੇਠ ਥਾਣਾ ਸਦਰ ਦੀ ਪੁਲੀਸ ਪੱਖੋਵਾਲ ਰੋਡ ’ਤੇ ਸਥਿਤ ਲਲਤੋਂ ਚੌਕ, ਧਾਂਦਰਾ ਰੋਡ ’ਤੇ ਸਥਿਤ ਸਿਟੀ ਐਨਕਲੇਵ, ਪੱਖੋਵਾਲ ਰੋਡ ’ਤੇ ਸਥਿਤ ਬੀ 7 ਚੌਕ ’ਤੇ ਨਾਕਾਬੰਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਥਾਣਾ ਸਾਹਨੇਵਾਲ ਪੁਲੀਸ ਸਾਹਨੇਵਾਲ ਚੌਕ, ਅਤਰਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਾਕਾਬੰਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਥਾਣਾ ਡੇਹਲੋਂ ਦੀ ਪੁਲੀਸ ਟਿੱਬਾ ਨਹਿਰ ਪੁਲ, ਜੁਗੇੜਾ ਨਹਿਰ ਦੇ ਪੁਲ ਤੇ ਡੇਹਲੋਂ ਚੌਕ ’ਤੇ ਨਾਕਾਬੰਦੀ ਕਰੇਗੀ। ਏਡੀਸੀਪੀ 3 ਦੀ ਅਗਵਾਈ ਹੇਠ ਥਾਣਾ ਸਰਾਭਾ ਨਗਰ ਦੀ ਪੁਲੀਸ ਵੱਲੋਂ ਇਯਾਲੀ ਚੌਕ ਅਤੇ ਸਾਊਥ ਸਿਟੀ ਪੁਲ ਤੇ ਰਾਜਗੁਰੂ ਨਗਰ ਮਾਰਕੀਟ ਨੇੜੇ ਨਾਕਾਬੰਦੀ ਕੀਤੀ ਜਾਵੇਗੀ। ਥਾਣਾ ਪੀਏਯੂ ਦੀ ਪੁਲੀਸ ਵੱਲੋਂ ਮਲਕਪੁਰ ਕੱਟ ਅਤੇ ਜੇਕੇ ਡੇਅਰੀ ਚੌਂਕ ਦੀ ਨਾਕਾਬੰਦੀ ਕੀਤੀ ਜਾਵੇਗੀ। ਥਾਣਾ ਲਾਡੋਵਾਲ ਦੀ ਪੁਲੀਸ ਹੰਬੜਾ ਚੌਕ ਅਤੇ ਨੂਰਪੁਰ ਬੇਟ ਨੇੜੇ ਨਾਕਾਬੰਦੀ ਕਰੇਗੀ। ਹੈਬੋਵਾਲ ਦੀ ਪੁਲੀਸ ਵੱਲੋਂ ਜਵਾਲਾ ਸਿੰਘ ਚੌਕ ਅਤੇ ਹੈਬੋਵਾਲ ਚੌਕ ’ਤੇ ਨਾਕਾਬੰਦੀ ਕੀਤੀ ਜਾਵੇਗੀ। ਏਡੀਸੀਪੀ- 4 ਦੀ ਅਗਵਾਈ ਹੇਠ ਥਾਣਾ ਫੋਕਲ ਪੁਆਇੰਟ ਪੁਲੀਸ ਜੀਵਨ ਨਗਰ ਚੌਕ, ਕੋਹਾੜਾ ਚੌਕ, ਨੀਚੀ ਮੰਗਲੀ, ਈਸਟਮੈਨ ਚੌਕ ਫੇਜ਼ 7, ਢੰਡਾਰੀ ਪੁਲ ਚੌਕ ਵਿਖੇ ਨਾਕਾਬੰਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਥਾਣਾ ਜਮਾਲਪੁਰ ਦੀ ਪੁਲੀਸ ਸੁੰਦਰ ਨਗਰ ਚੌਕ, ਮੁੰਡੀਆਂ ਕਲਾਂ, ਭਾਮੀਆਂ ਰੋਡ ’ਤੇ ਨਾਕਾਬੰਦੀ ਕਰੇਗੀ। ਕੂੰਮਕਲਾਂ ਥਾਣੇ ਦੀ ਪੁਲੀਸ ਚੰਡੀਗੜ੍ਹ ਰੋਡ ’ਤੇ ਕਟਾਣੀ ਕਲਾਂ ਚੌਕ ’ਤੇ ਨਾਕਾਬੰਦੀ ਕਰੇਗੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਚੌਕੀ ਤਾਜਪੁਰ ਨੇੜੇ ਨਾਕਾਬੰਦੀ ਕਰੇਗੀ। ਟਿੱਬਾ ਥਾਣੇ ਦੀ ਪੁਲੀਸ ਰਾਹੋਂ ਰੋਡ ਚੁੰਗੀ ਅਤੇ ਸੰਧੂ ਕਲੋਨੀ ’ਤੇ ਨਾਕਾਬੰਦੀ ਕਰੇਗੀ। ਥਾਣਾ ਮੇਹਰਬਾਨ ਦੀ ਪੁਲੀਸ ਮੱਤੇਵਾੜਾ, ਹਵਾਸ ਰਾਹੋਂ ਰੋਡ, ਪਿੰਡ ਮਾਂਗਟ ਅਤੇ ਪਿੰਡ ਧੌਲਾ ਵਿੱਚ ਨਾਕਾਬੰਦੀ ਕਰੇਗੀ।

Advertisement

Advertisement