ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤ ਚੋਣਾਂ: ਨੋਟਾ ਜਿੱਤਣ ’ਤੇ ਦੁਬਾਰਾ ਚੋਣ ਕਰਵਾਉਣ ਲਈ ਪਟੀਸ਼ਨ ਦਾਇਰ

09:36 AM Oct 13, 2024 IST

ਜੈਸਮੀਨ ਭਾਰਦਵਾਜ
ਨਾਭਾ, 12 ਅਕਤੂਬਰ
ਪੰਜਾਬ ਪੰਚਾਇਤ ਚੋਣਾਂ ਵਿੱਚ ਐਤਕੀਂ ਬੈਲੇਟ ਪੇਪਰ ’ਤੇ ਪਹਿਲੀ ਵਾਰ ‘ਨੋਟਾ’ ਦਾ ਕਾਲਮ ਛਾਪਿਆ ਜਾਵੇਗਾ। ਇਸ ਤਹਿਤ ਨਾਭਾ ਦੇ ਵਕੀਲ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਜਿੱਥੇ ਵੀ ਨੋਟਾ ਜਿੱਤੇ, ਉਥੇ ਚੋਣ ਦੁਬਾਰਾ ਕਰਵਾਈ ਜਾਵੇ ਅਤੇ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿੱਥੇ ਬਿਨਾਂ ਵਿਰੋਧ ਤੋਂ ਉਮੀਦਵਾਰ ਨੂੰ ਜੇਤੂ ਐਲਾਨਿਆ ਜਾ ਰਿਹਾ ਹੈ, ਉਥੇ ਉਮੀਦਵਾਰ ਅਤੇ ਨੋਟਾ ਵਿਚਾਲੇ ਚੋਣ ਕਰਵਾਈ ਜਾਵੇ। ਇਸ ਮਾਮਲੇ ’ਤੇ ਅਦਾਲਤ ਸੋਮਵਾਰ ਨੂੰ ਸੁਣਵਾਈ ਕਰੇਗੀ। ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਹਰਕੀਰਤ ਸਿੰਘ ਸਕਰਾਲੀ ਨੇ ਸਰਬਸੰਮਤੀ ਅਤੇ ਬਿਨਾਂ ਵਿਰੋਧ ਜੇਤੂ ਐਲਾਨੇ ਜਾਣ ’ਚ ਫਰਕ ਸਮਝਾਉਂਦਿਆਂ ਕਿਹਾ ਕਿ ਸਰਬਸੰਮਤੀ ਵੇਲੇ ਮਤਾ ਪਾ ਕੇ ਲੋਕ ਆਪਣਾ ਮਤ ਜ਼ਾਹਰ ਕਰਦੇ ਹਨ ਪਰ ਦੂਜੇ ਪਾਸੇ ਵਿਰੋਧੀ ਉਮੀਦਵਾਰਾਂ ਨੂੰ ਕਿਸੇ ਤਰੀਕੇ ਬਿਠਾ ਕੇ ਇੱਕ ਉਮੀਦਵਾਰ ਨੂੰ ਬਿਨਾਂ ਵਿਰੋਧ ਜੇਤੂ ਐਲਾਨੇ ਜਾਣ ਮੌਕੇ ਲੋਕਾਂ ਨੂੰ ਉਨ੍ਹਾਂ ਦੀ ਵੋਟ ਦਾ ਅਧਿਕਾਰ ਨਹੀਂ ਮਿਲਦਾ ਅਤੇ ਮਜਬੂਰਨ ਇੱਕ ਉਮੀਦਵਾਰ ਨੂੰ ਚੁਣਨਾ ਪੈਂਦਾ ਹੈ। ਇਸ ਲਈ ਵੋਟ ਦੇ ਅਧਿਕਾਰ ਨੂੰ ਆਧਾਰ ਬਣਾ ਕੇ ਉਨ੍ਹਾਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੋਟਾ ਜਿੱਤਣ ’ਤੇ ਸਾਰੇ ਉਮੀਦਵਾਰ ਹਾਰੇ ਮੰਨੇ ਜਾਣ ਅਤੇ ਨਵੇਂ ਉਮੀਦਵਾਰਾਂ ਨੂੰ ਮੌਕਾ ਦੇ ਕੇ ਚੋਣ ਦੁਬਾਰਾ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਸੂਰਤ ਵਿਚ ਭਾਜਪਾ ਦੇ ਬਿਨਾਂ ਵਿਰੋਧ ਜਿੱਤੇ ਸੰਸਦ ਮੈਂਬਰ ਖ਼ਿਲਾਫ਼ ਵੀ ਇਸੇ ਤਰ੍ਹਾਂ ਜਨਹਿਤ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰਕੇ ਕੌਮੀ ਚੋਣ ਕਮਿਸ਼ਨ ਕੋਲੋਂ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਹਰਿਆਣਾ ਅਤੇ ਦਿੱਲੀ ਦੀਆਂ ਸਥਾਨਕ ਚੋਣਾਂ ਵਿਚ ਨੋਟਾ ਜਿੱਤਣ ’ਤੇ ਸਾਰੀ ਚੋਣ ਪ੍ਰਕਿਰਿਆ ਦੁਬਾਰਾ ਹੁੰਦੀ ਹੈ ਤਾਂ ਪੰਜਾਬ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ।

Advertisement

Advertisement