ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਚੋਣਾਂ ਨੇ ਅਧਿਆਪਕਾਂ ਤੋਂ ਸੱਖਣੇ ਕੀਤੇ ਸਕੂਲ

09:00 AM Oct 06, 2024 IST

ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਅਕਤੂਬਰ
ਪੰਚਾਇਤੀ ਚੋਣਾਂ ਵਿੱਚ ਵੱਡੀ ਗਿਣਤੀ ਸਕੂਲ ਅਧਿਆਪਕਾਂ ਦੀ ਡਿਊਟੀਆਾਂ ਲੱਗਣ ਕਾਰਨ ਅਤੇ ਬਰੁਤੇ ਅਧਿਆਪਕਾਂ ਦੇ ਰਿਹਰਸਲ ’ਤੇ ਜਾਣ ਕਾਰਨ ਕਈ ਸਕੂਲ ਬੰਦ ਰਹੇ। 10 ਅਕਤੂਬਰ ਦੀ ਰਿਹਰਸਲ ਅਤੇ 14 ਨੂੰ ਚੋਣ ਸਮੱਗਰੀ ਪ੍ਰਾਪਤ ਕਰਨ ਲਈ ਵੀ ਅਧਿਆਪਕ ਰੁੱਝੇ ਰਹਿਣਗੇ। ਇਸ ਸਬੰਧੀ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਜਾਂ ਵਿਦਿਆਰਥੀਆਂ ਨੂੰ ਛੁੱਟੀ ਕਰਨ ਦੇ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ। ਇਸੇ ਤਰ੍ਹਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਚੋਣ ਅਮਲੇ ਨੇ ਆਪਣੇ ਚੋਣ ਬੂਥ ’ਤੇ ਪਹੁੰਚਣਾ ਹੁੰਦਾ ਹੈ ਤਾਂ ਉਸ ਦਿਨ ਵੀ ਵਿਦਿਆਰਥੀ ਰੱਬ ਆਸਰੇ ਹੀ ਰਹਿਣਗੇ। ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ 6ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੀ 5 ਅਕਤੂਬਰ ਨੂੰ ਹੋਣ ਵਾਲੀ ਘਰੇਲੂ ਪ੍ਰੀਖਿਆ ਮੁਲਤਵੀ ਕਰਕੇ 11 ਅਕਤੂਬਰ ਨੂੰ ਕਰ ਦਿੱਤੀ ਹੈ ਪਰ ਪ੍ਰਾਇਮਰੀ ਸਕੂਲਾਂ ਬਾਰੇ ਇਸ ਤਰ੍ਹਾਂ ਦਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ। ਪਾਤੜਾਂ ਬਲਾਕ ਦੇ ਸ਼ੁਤਰਾਣਾ ਸੈਂਟਰ ਵਿੱਚ ਪ੍ਰਾਇਮਰੀ ਸਕੂਲਾਂ ਦੇ 56 ’ਚੋਂ 55 ਅਧਿਆਪਕਾਂ ਦੀ ਇਨ੍ਹਾਂ ਚੋਣਾਂ ’ਚ ਡਿਊਟੀ ਲੱਗੀ ਹੋਣ ਕਾਰਨ 5 ,10 ਅਤੇ 14 ਨੂੰ 62 ਪ੍ਰਾਇਮਰੀ ਸਕੂਲਾਂ ’ਚੋਂ 49 ਸਕੂਲ ਬੰਦ ਰਹਿਣਗੇ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਬਲਾਕ ਆਗੂ ਰਾਜੀਵ ਕੁਮਾਰ ਅਤੇ ਬਲਜਿੰਦਰ ਘੱਗਾ ਨੇ ਕਿਹਾ ਕਿ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਨਾ ਲੈਣ ਦੇ ਬਿਆਨ ਹਰ ਵਾਰ ਚੋਣਾਂ ਵਿੱਚ ਹਵਾ ਹੋ ਜਾਂਦੇ ਹਨ।

Advertisement

ਸਰਕਾਰ ਦੇ ਹੁਕਮ ਅਨੁਸਾਰ ਡਿਊਟੀਆਂ ਲਾਈਆਂ ਹਨ: ਡੀਈਓ

ਡੀਈਓ ਸੈਕੰਡਰੀ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਅਧਿਆਪਕਾਂ ਦੀ ਡਿਊਟੀਆਂ ਚੋਣ ਸਰਕਾਰ ਨੇ ਲਾਈਆਂ ਹਨ। ਉਨ੍ਹਾਂ ਨੂੰ ਤਾਂ ਸਰਕਾਰ ਹੁਕਮ ਮੰਨਣਾ ਹੀ ਪੈਂਦਾ ਹੈ। ਉਨ੍ਹਾਂ ਮੰਨਿਆ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ 30 ਸਕੂਲ ਬੰਦ ਰਹੇ ਹਨ। ਐੱਸਡੀਐੱਮ ਪਾਤੜਾਂ ਕੰਮ ਚੋਣ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਡਿਊਟੀਆਂ ਉਪਰੋਂ ਲੱਗ ਕੇ ਆਈਆਂ ਹਨ। ਉਨ੍ਹਾਂ ਨੇ ਤਾਂ ਸਿਰਫ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਲਾਗੂ ਕੀਤਾ ਹੈ।

Advertisement
Advertisement