ਪੰਚਾਇਤ ਚੋਣਾਂ: ਚੋਣ ਪ੍ਰਚਾਰ ਬੰਦ, 15 ਨੂੰ ਪੈਣਗੀਆਂ ਵੋਟਾਂ
09:17 PM Oct 13, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਸ਼ਾਮ ਛੇ ਵਜੇ ਬੰਦ ਹੋ ਗਿਆ ਹੈ। ਵੋਟਾਂ 15 ਅਕਤੂਬਰ ਨੂੰ ਸਵੇਰ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੈਣਗੀਆਂ। ਚੋਣ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਵਿਚ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣੇ ਹਨ। ਹਾਲਾਂਕਿ, ਸੂਬੇ ਵਿਚ 3798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਸਮੇਂ ਸਰਪੰਚੀ ਲਈ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੂਬੇ ਵਿਚ 1,33,97,922 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ। ਸਰਪੰਚੀ ਲਈ ਗੁਲਾਬੀ ਰੰਗ ਅਤੇ ਪੰਚੀ ਲਈ ਸਫ਼ੈਦ ਰੰਗ ਦਾ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵੋਟਾਂ ਲਈ 19, 110 ਪੋਲਿੰਗ ਬੂਥ ਬਣਾਏ ਗਏ ਹਨ।
Advertisement
Advertisement