For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਪਟਿਆਲਾ ਜ਼ਿਲ੍ਹੇ ’ਚ 73.57 ਫ਼ੀਸਦ ਪੋਲਿੰਗ

06:36 AM Oct 17, 2024 IST
ਪੰਚਾਇਤ ਚੋਣਾਂ  ਪਟਿਆਲਾ ਜ਼ਿਲ੍ਹੇ ’ਚ 73 57 ਫ਼ੀਸਦ ਪੋਲਿੰਗ
ਪਿੰਡ ਬਡਰੁੱਖਾਂ ’ਚ ਚੋਣ ਜਿੱਤੇ ਸਰਪੰਚ ਰਣਦੀਪ ਸਿੰਘ ਮਿੰਟੂ ਆਪਣੇ ਸਮਰਥਕ ਪੰਚਾਂ ਸਮੇਤ ਧੰਨਵਾਦੀ ਦੌਰਾ ਕਰਦੇ ਹੋਏ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਅਕਤੂਬਰ
ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਪੰਚਾਇਤਾਂ ਦੀਆਂ ਰੱਦ ਹੋਈਆਂ ਚੋਣਾਂ ਦੇ ਅੱਜ ਮੁਕੰਮਲ ਹੋਣ ਮਗਰੋਂ ਜਿਲ੍ਹੇ ਅੰਦਰ ਇਨ੍ਹਾਂ ਚੋਣਾ ਸਬੰਧੀ ਪਈਆਂ ਵੋਟਾਂ ਦੀ ਫ਼ੀਸਦ ਵੀ ਸਪੱਸਟ ਹੋ ਗਈ ਹੈ। ਇਸ ਜ਼ਿਲ੍ਹੇ ’ਚ ਸਰਪੰਚਾਂ ਤੇ ਪੰਚਾਂ ਦੀਆਂ ਇਨ੍ਹਾਂ ਚੋਣਾਂ ਲਈ 73.57 ਫੀਸਦ ਲੋਕਾਂ ਨੇ ਆਪਣੀ ਵੋਟ ’ਤੇ ਆਧਾਰਤ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ।
ਇਸ ਜ਼ਿਲ੍ਹੇ ਵਿਚਲੇ ਅੱਠ ਵਿਧਾਨ ਸਭਾ ਹਲਕਿਆਂ ਵਿਚਲੇ ਕੁੱਲ ਦਸ ਬਲਾਕਾਂ ਵਿੱਚ 1022 ਪੰਚਾਇਤਾਂ ਹਨ। ਜਿਨ੍ਹਾਂ ਵਿਚਲੇ ਵੋਟਰਾਂ ਦੀ ਕੁੱਲ ਗਿਣਤੀ 920426 ਹੈ। ਬਲਾਕਵਾਰ ਗੱਲ ਕਰੀਏ ਤਾਂ ਸਭ ਤੋਂ ਵੱਧ, 77.98 ਫ਼ੀਸਦ ਪੋਲਿੰਗ ਘਨੌਰ ਹਲਕੇ ’ਚ ਹੋਈ। ਰਾਜਪੁਰਾ ਹਲਕੇ ’ਚ ਵੀ ਲੋਕਾਂ ਨੇ ਨਿੱਠ ਕੇ ਵੋਟਾਂ ਪਾਈਆਂ ਸੋ ਇਥੇ ਵੋਟ ਫ਼ੀਸਦ 77.66 ਰਹੀ। ਬਾਕੀ ਬਲਾਕਾਂ ’ਚੋਂ ਸਮਾਣਾ ’ਚ 77.36 ਫ਼ੀਸਦ, ਨਾਭਾ ’ਚ 74.82 ਫ਼ੀਸਦ, ਪਾਤੜਾਂ ’ਚ 73.40 ਫ਼ੀਸਦ, ਸ਼ੰਭੂ ਕਲਾਂ ’ਚ 72.71 ਫ਼ੀਸਦ ਤੇ ਭੁਨਰਹੇੜੀ ’ਚ 72.84 ਫ਼ੀਸਦ ਪੋਲਿੰਗ ਹੋਈ ਪਟਿਆਲਾ ਦਿਹਾਤੀ ਬਲਾਕ ’ਚ 68.39 ਫੀਸਦੀ ਪੋਲਿੰਗ ਰਹੀ। ਪਰ ਸਨੌਰ ਬਲਾਕ ’ਚ ਪੋਲਿੰਗ ਸਭ ਤੋਂ ਘੱਟ, 66.88 ਫ਼ੀਸਦ ਰਹੀ ਜਦਕਿ ਸਨੌਰ ਬਲਾਕ ’ਚ ਵੋਟਰਾਂ ਦੀ ਗਿਣਤੀ ਵੀ ਚੋਖੀ ਹੈ ਇਥੇ 96301 ਵੋਟਰ ਹਨ। ਵੱਧ ਪੋਲਿੰਗ ਵਾਲੇ ਘਨੌਰ ਬਲਾਕ ’ਚ 72663 ਵੋਟਰ ਹਨ। ਵਧੇਰੇ ਪੋਲਿੰਗ ਵਾਲੇ ਰਾਜਪੁਰਾ ਬਲਾਕ ’ਚ ਵੋਟਰਾਂ ਦੀ ਗਿਣਤੀ 82677 ਹੈ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਜ਼ਿਲ੍ਹਾ ਮਾਲੇਰਕੋਟਲਾ ਦੇ ਬਲਾਕ ਮਾਲੇਰਕੋਟਲਾ ਦੀਆਂ 69 ਪੰਚਾਇਤਾਂ ’ਚੋਂ 13 ਪਿੰਡਾਂ ਦੀਆਂ ਪੰਚਾਇਤਾਂ ਲਈ ਸਰਪੰਚ ਬਗੈਰ ਮੁਕਾਬਲਾ ਚੋਣ ਜਿੱਤ ਗਏ ਸਨ। ਬਾਕੀ ਰਹਿੰਦੀਆਂ 56 ਪੰਚਾਇਤਾਂ ਲਈ ਸਰਪੰਚ ਦੀ ਚੋਣ ਲਈ ਬਲਾਕ ਦੇ ਕੁੱਲ 74299 ਵੋਟਰਾਂ ’ਚੋਂ 58095 ਵੋਟਰਾਂ ਨੇ ਵੋਟ ਪਾਈ। ਇਸ ਮੌਕੇ ਔਸਤ ਵੋਟ ਦਰ 78.21 ਫ਼ੀਸਦੀ ਰਹੀ। ਇਸ ਬਲਾਕ ਦੇ ਪਿੰਡ ਦਸੌਂਧਾ ਸਿੰਘ ਵਾਲਾ ਤੋਂ ਪਰਮਜੀਤ ਕੌਰ, ਮਿੱਠੇਵਾਲ ਤੋਂ ਕੁਲਦੀਪ ਸਿੰਘ, ਜਲਵਾਣਾ ਤੋਂ ਕਮਲਜੀਤ ਕੌਰ, ਕਸਬਾ ਭਰਾਲ ਤੋਂ ਬਲਵੀਰ ਸਿੰਘ, ਖ਼ੁਰਦ ਤੋਂ ਕੁਲਵੀਰ ਸਿੰਘ, ਮਾਣਕ ਹੇੜੀ ਤੋਂ ਕੇਸਰ ਸਿੰਘ, ਅਹਿਮਦਪੁਰ ਤੋਂ ਸੰਦੀਪ ਕੌਰ, ਝਨੇਰ ਤੋਂ ਜਸਵਿੰਦਰ ਸਿੰਘ, ਦੁੱਲਮਾ ਕਲਾਂ ਤੋਂ ਬਹਾਦਰ ਸਿੰਘ, ਜਾਤੀਵਾਲ ਅਰਾਈਆਂ ਤੋਂ ਸਲਮਾ, ਧਨੋ ਤੋਂ ਪਰਮਿੰਦਰ ਸਿੰਘ, ਮੁਬਾਰਕਪੁਰ ਚੁੰਘਾਂ ਤੋਂ ਕੁਲਦੀਪ ਕੌਰ, ਮਦੇਵੀ ਤੋਂ ਹਰਜੀਤ ਕੌਰ, ਫ਼ਰੀਦਪੁਰ ਕਲਾਂ ਤੋਂ ਮੁਹੰਮਦ ਇੰਜ਼ਮਾਮ, ਆਹਨ ਖੇੜੀ ਤੋਂ ਸਿਕੰਦਰ ਸਿੰਘ, ਸਾਦਤ ਪੁਰ ਤੋਂ ਮਨਜੀਤ ਕੌਰ, ਹਥਨ ਤੋਂ ਕਮਲਜੀਤ ਸਿੰਘ, ਦਲੇਲਗੜ੍ਹ ਤੋਂ ਸਲਮਾ, ਆਦਮ ਪਾਲ ਤੋਂ ਨਰਿੰਦਰ ਸਿੰਘ ਸੋਹੀ, ਨੌਧਰਾਣੀ ਤੋਂ ਅਨਵਰ ਖਾਂ, ਬੁਰਜ ਤੋਂ ਪਰਮਿੰਦਰ ਸਿੰਘ, ਫ਼ਿਰੋਜ਼ਪੁਰ ਕੁਠਾਲਾ ਤੋਂ ਮਨਜਿੰਦਰ ਕੌਰ ਰਾਏ, ਸ਼ੇਰਵਾਨੀਕੋਟ ਤੋਂ ਸੁਰਿੰਦਰਜੀਤ ਸਿੰਘ, ਮਾਨ ਮਾਜਰਾ ਤੋਂ ਸੁਖਵਿੰਦਰ ਸਿੰਘ, ਢੱਡੇਵਾੜੀ ਤੋਂ ਮਹਿੰਦਰ ਕੌਰ, ਜ਼ਫਰਾਬਾਦ (ਬਰਕਤਪੁਰਾ) ਤੋਂ ਨਜ਼ਮਾ, ਮਹਿਬੂਬ ਪੁਰਾ (ਤੱਖਰ ਖ਼ੁਰਦ) ਤੋਂ ਰਜ਼ੀਆ, ਕੇਲੋਂ ਤੋਂ ਪ੍ਰਦੀਪ ਕੌਰ, ਸ਼ੇਰਗੜ੍ਹ ਤੋਂ ਯੁਗਰਾਜ ਸਿੰਘ, ਕਾਸਮਪੁਰ ਤੋਂ ਹਰਪਾਲ ਕੌਰ, ਅਮਾਮ ਗੜ੍ਹ ਤੋਂ ਜਰਨੈਲ ਸਿੰਘ, ਭੂਦਨ ਤੋਂ ਸੁਖਵਿੰਦਰ ਕੌਰ, ਹਕੀਮਪੁਰ ਤੋਂ ਪਰਮਜੀਤ ਕੌਰ, ਇਲਤਾਫਪੁਰਾ ਤੋਂ ਚਿਰਾਗ਼ ਖ਼ਾਂ, ਸਿਕੰਦਰ ਪੁਰਾ ਤੋਂ ਜੋਗਿੰਦਰ ਸਿੰਘ, ਸੁਲਤਾਨਪੁਰ ਤੋਂ ਅਮਨਦੀਪ ਸਿੰਘ ਸੰਧੂ, ਤੱਖਰ ਕਲਾਂ ਤੋਂ ਬਲਜਿੰਦਰ ਕੌਰ, ਰੁੜਕਾ ਤੋਂ ਸ਼ਿੰਗਾਰਾ ਸਿੰਘ, ਮਹੋਲੀ ਕਲਾਂ ਤੋਂ ਸੁਖਵੀਰ ਸਿੰਘ, ਮਹੋਲੀ ਖ਼ੁਰਦ ਤੋਂ ਰੇਸ਼ਮਪਾਲ ਸਿੰਘ, ਫਰਵਾਲੀ ਤੋਂ ਗੁਰਮੁਖ ਸਿੰਘ, ਸ਼ੇਖ਼ੂਪੁਰਾ ਕਲਾਂ ਤੋਂ ਬਲਵਿੰਦਰ ਕੌਰ, ਸ਼ੇਖ਼ੂਪੁਰਾ ਖ਼ੁਰਦ ਤੋਂ ਬਲਜੀਤ ਕੌਰ, ਅਬਦੁੱਲਾਪੁਰ ਤੋਂ ਬਹਾਦਰ ਸਿੰਘ ਢਿੱਲੋਂ, ਕਲਿਆਣ ਤੋਂ ਕੁਲਵੰਤ ਕੌਰ, ਬੀੜ ਅਮਾਮ ਗੜ੍ਹ ਤੋਂ ਫ਼ਤਿਹ ਸਿੰਘ, ਬਿੰਜੋਕੀ ਖ਼ੁਰਦ ਤੋਂ ਖੈਰੀ,ਬਿੰਜੋਕੀ ਕਲਾਂ ਤੋਂ ਜ਼ਹੀਰ ਖ਼ਾਂ, ਬੀੜ ਅਹਿਮਦਾਬਾਦ ਤੋਂ ਸੁਰਿੰਦਰ ਕੌਰ, ਅਹਿਮਦਾਬਾਦ ਤੋਂ ਸੀਮਾ, ਹਥੋਆ ਤੋਂ ਸੁਖਵਿੰਦਰ ਸਿੰਘ, ਹੈਦਰ ਨਗਰ ਤੋਂ ਅਮਰਜੀਤ ਕੌਰ, ਭੈਣੀ ਕੰਬੋਆਂ ਤੋਂ ਫ਼ਿਰੋਜ਼ਾਂ, ਬਾਦਸ਼ਾਹਪੁਰ ਤੋਂ ਕੁਲਵਿੰਦਰ ਸਿੰਘ, ਰਾਣਵਾਂ ਤੋਂ ਸੁਖਵਿੰਦਰ ਸਿੰਘ ਰਾਣੁ, ਸਰਵਰ ਪੁਰ ਤੋਂ ਪਰਮਜੀਤ ਕੌਰ ਸਰਪੰਚ ਚੁਣੇ ਗਏ।
ਸੰਗਰੂਰ (ਬੀਰਇੰਦਰ ਸਿੰਘ ਬਨਭੌਰੀ): ਜ਼ਿਲ੍ਹਾ ਸੰਗਰੂਰ ਵਿੱਚ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਵੋਟ ਫ਼ੀਸਦ 79.45 ਫੀਸਦ ਰਹੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਅੱਠ ਬਲਾਕਾਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਕੁਲ 5 ਲੱਖ 25 ਹਜ਼ਾਰ 783 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ, ਚੋਣ ਅਮਲੇ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸ਼ਾਂਤਮਈ ਮਾਹੌਲ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਬਲਾਕ ਅੰਨਦਾਣਾ ਵਿੱਚ 80.54 ਫ਼ੀਸਦ, ਬਲਾਕ ਭਵਾਨੀਗੜ੍ਹ ਵਿੱਚ 77.59 ਫ਼ੀਸਦ, ਬਲਾਕ ਧੂਰੀ ਵਿੱਚ 79.77 ਫ਼ੀਸਦ, ਬਲਾਕ ਦਿੜਬਾ ਵਿੱਚ 79.40 ਫ਼ੀਸਦ, ਬਲਾਕ ਲਹਿਰਾਗਾਗਾ ’ਚ 80.74 ਫ਼ੀਸਦ, ਬਲਾਕ ਸੰਗਰੂਰ ਵਿੱਚ 80.46 ਫ਼ੀਸਦ, ਬਲਾਕ ਸ਼ੇਰਪੁਰ ਵਿੱਚ 76.52 ਫ਼ੀਸਦ ਅਤੇ ਬਲਾਕ ਸੁਨਾਮ ਵਿੱਚ 80.56 ਫ਼ੀਸਦ ਵੋਟਾਂ ਪਈਆਂ।

Advertisement

ਬਡਰੁੱਖਾਂ ਦੇ ਸਰਪੰਚ ਦੀ ਚੋਣ ਰਣਦੀਪ ਮਿੰਟੂ ਨੇ ਜਿੱਤੀ

ਸੰਗਰੂਰ (ਪੱਤਰ ਪ੍ਰੇਰਕ): ਸੰਗਰੂਰ ਨੇੜਲੇ ਇਤਿਹਾਸਕ ਪਿੰਡ ਬਡਰੁੱਖਾਂ ’ਚ ਸਰਪੰਚ ਦੀ ਚੋਣ ਨੌਜਵਾਨ ਰਣਦੀਪ ਸਿੰਘ ਮਿੰਟੂ ਨੇ ਵੱਡੇ ਫਰਕ ਨਾਲ ਜਿੱਤੀ ਹੈ। ਰਣਦੀਪ ਸਿੰਘ ਮਿੰਟੂ ਨੇ ਮੁੱਖ ਮੁਕਾਬਲੇ ਵਿੱਚ ਆਪਣੇ ਵਿਰੋਧੀ ਉਮੀਦਵਾਰ ਸੁਖਵਿੰਦਰ ਸਿੰਘ ਸੱਤੂ ਨੂੰ 2528 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੁੱਲ ਪੋਲ ਹੋਈਆਂ 5335 ਵੋਟਾਂ ਵਿੱਚੋਂ ਰਣਦੀਪ ਸਿੰਘ ਮਿੰਟੂ ਨੂੰ 3857 ਵੋਟਾਂ ਮਿਲੀਆਂ ਜਦਕਿ ਸੁਖਵਿੰਦਰ ਸਿੰਘ ਸੱਤੂ ਨੂੰ 1329 ਵੋਟਾਂ ਪ੍ਰਾਪਤ ਹੋਈਆਂ। ਪਿੰਡ ਦੇ ਲੋਕਾਂ ਨੇ ਦੂਜੀ ਵਾਰ ਇਸ ਪਰਿਵਾਰ ’ਤੇ ਭਰੋਸਾ ਜਤਾਇਆ ਹੈ। ਇਸ ਤੋਂ ਪਹਿਲਾਂ 2013 ਤੋਂ 2018 ਤੱਕ ਮਿੰਟੂ ਦੇ ਮਾਤਾ ਹਰਬੰਸ ਕੌਰ ਸਰਪੰਚ ਰਹੇ ਹਨ। ਰਣਦੀਪ ਸਿੰਘ ਮਿੰਟੂ ‘ਆਪ’ ਆਗੂ ਹਨ ਤੇ ਬਹੁਗਿਣਤੀ ਪੰਚ ਵੀ ਮਿੰਟੂ ਸਮਰਥਕ ਹੀ ਜਿੱਤੇ ਹਨ। ਪਿੰਡ ਦੇ ਵਾਰਡ ਨੰਬਰ 6 ਦੇ ਪੰਚ ਦੀ ਚੋਣ ਵੀ ‘ਹਾਟ ਸੀਟ ’ ਬਣੀ ਹੋਈ ਸੀ ਤੇ ਸਮੁੱਚੇ ਪਿੰਡ ਦੀਆਂ ਨਜ਼ਰਾਂ ਇਸ ਵਾਰਡ ਦੇ ਚੋਣ ਨਤੀਜੇ ’ਤੇ ਟਿਕੀਆਂ ਸਨ ਕਿਉਂਕਿ ਇਸ ਵਾਰਡ ’ਚ ਮੌਜੂਦਾ ਸਰਪੰਚ ਕੁਲਜੀਤ ਸਿੰਘ ਪੰਜ ਸਾਲ ਸਰਪੰਚੀ ਕਰਨ ਤੋਂ ਬਾਅਦ ਇਸ ਵਾਰ ਪੰਚ ਦੀ ਚੋਣ ਲੜ ਰਿਹਾ ਸੀ ਜਿਸਦਾ ਸਿੱਧਾ ਮੁਕਾਬਲਾ ਗੁਰਜੀਤ ਸਿੰਘ ਮਿੰਟੂ ਨਾਲ ਸੀ। ਮੁੱਖ ਮੁਕਾਬਲੇ ’ਚ ਗੁਰਜੀਤ ਸਿੰਘ ਮਿੰਟੂ ਨੇ ਕੁਲਜੀਤ ਸਿੰਘ ਨੂੰ 56 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤ ਲਈ। ਪਿੰਡ ਦੇ 11 ਵਾਰਡਾਂ ’ਚੋਂ 1 ’ਚ ਕਰਨੈਲ ਕੌਰ, ਵਾਰਡ ਨੰਬਰ 2 ’ਚ ਬਲਜੀਤ ਕੌਰ, ਵਾਰਡ ਨੰਬਰ 3 ’ਚ ਬਲਦੇਵ ਸਿੰਘ, ਵਾਰਡ ਨੰਬਰ 4 ’ਚ ਗੁਰਪ੍ਰੀਤ ਸਿੰਘ, ਵਾਰਡ ਨੰਬਰ 5 ’ਚ ਬਿਕਰਮਜੀਤ ਸਿੰਘ, ਵਾਰਡ ਨੰਬਰ 6 ’ਚ ਗੁਰਜੀਤ ਸਿੰਘ ਮਿੰਟੂ, ਵਾਰਡ ਨੰਬਰ 7 ’ਚ ਸੁਖਦੇਵ ਸਿੰਘ, ਵਾਰਡ ਨੰਬਰ 8 ’ਚ ਜ਼ਵਾਲਾ ਸਿੰਘ, ਵਾਰਡ ਨੰਬਰ 9 ਪ੍ਰਦੀਪ ਕੌਰ, ਵਾਰਡ ਨੰਬਰ 10 ’ਚ ਜਗਸੀਰ ਸਿੰਘ ਅਤੇ ਵਾਰਡ ਨੰਬਰ 11 ’ਚੋਂ ਨਰੇਸ਼ ਕਿਰਨ ਚੁਣੇ ਗਏ ਹਨ। ਅੱਜ ਜੇਤੂ ਸਰਪੰਚ ਤੇ ਪੰਚਾਂ ਵੱਲੋਂ ਪਿੰਡ ’ਚ ਧੰਨਵਾਦੀ ਦੌਰਾ ਕਰਕੇ ਲੋਕਾਂ ਦਾ ਧੰਨਵਾਦ ਕੀਤਾ।

Advertisement

Advertisement
Author Image

Advertisement