ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਨਾਲੇ ਸਬੰਧੀ ਵਿਵਾਦ ਭਖ਼ਿਆ

07:07 AM Aug 27, 2024 IST

ਅਮਰਗੜ੍ਹ: ਪਿੰਡ ਸਲਾਰ ਵਿੱਚ ਲੰਮੇ ਸਮੇਂ ਤੋਂ ਪੰਚਾਇਤੀ ਨਾਲੇ ਸਬੰਧੀ ਵਿਵਾਦ ਅੱਜ ਥਾਣੇ ਪਹੁੰਚ ਗਿਆ। ਥਾਣੇ ਅੱਗੇ ‘ਆਪ’ ਆਗੂ ਸੰਦੀਪ ਸਿੰਘ, ਨੰਬਰਦਾਰ ਜਗਦੀਪ ਸਿੰਘ, ਤਰਲੋਚਨ ਸਿੰਘ, ਬਲਦੇਵ ਸਿੰਘ, ਨੇਤਰ ਸਿੰਘ, ਹਰਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਵਾਦ ਸਬੰਧੀ ਡੀਸੀ ਮਾਲੇਰਕੋਟਲਾ ਨੇ ਪੰਚਾਇਤੀ ਨਾਲਾ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ ਪਰ ਜਗਰਾਜ ਸਿੰਘ ਨੇ ਕੋਰਟ ਤੋਂ ਸਟੇਅ ਆਰਡਰ ਲਿਆ ਕੇ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪੰਚਾਇਤੀ ਨਾਲਾ ਉਸੇ ਤਰ੍ਹਾਂ ਮੌਜੂਦ ਸੀ ਪਰ ਅੱਜ ਜਗਰਾਜ ਸਿੰਘ ਨੇ ਟਰੈਕਟਰ ਮੰਗਵਾ ਕੇ ਨਾਲੇ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਸਬੰਧੀ ਬੀਡੀਪੀਓ ਨੇ ਥਾਣਾ ਅਮਰਗੜ੍ਹ ਵਿੱਚ ਰਿਪੋਰਟ ਦਿੱਤੀ ਗਈ। ਅਮਰਗੜ੍ਹ ਪੁਲੀਸ ਨੇ ਤਰੁੰਤ ਕਾਰਵਾਈ ਤਰਦਿਆਂ ਟਰੈਟਰ ਨੂੰ ਕਰਾਹੇ ਸਣੇ ਜ਼ਬਤ ਕਰਕੇ ਥਾਣੇ ਲਿਆਦਾ। ਥਾਣਾ ਮੁਖੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement