ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੱਜ ਬਣਨ ’ਤੇ ਪੱਲਵ ਅਰੋੜਾ ਦਾ ਸਨਮਾਨ

06:08 AM Nov 12, 2023 IST
featuredImage featuredImage
ਪਿੰਡ ਦੁੱਗਾਂ ਵਿਖੇ ਜੱਜ ਪੱਲਵ ਅਰੋੜਾ ਦਾ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ। ਫੋਟੋ: ਸੱਤੀ

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 11 ਨਵੰਬਰ
ਸਲਾਈਟ ਲੌਂਗੋਵਾਲ ਨਾਲ ਸਬੰਧਿਤ ਅਧਿਆਪਕ ਜੋੜੀ ਪ੍ਰੋ . ਅਜਾਤ ਸ਼ਤਰੂ ਅਰੋੜਾ ਅਤੇ ਡਿੰਪਲ ਅਰੋੜਾ ਦੇ ਪੁੱਤਰ ਪੱਲਵ ਅਰੋੜਾ ਦੇ ਜੱਜ ਬਣਨ ਦੀ ਖੁਸ਼ੀ ਵਿੱਚ ਪਿੰਡ ਦੁੱਗਾਂ ਵਿੱਚ ਬਾਬਾ ਮੇਹਰ ਦਾਸ ਜੀ ਦੇ ਅਸਥਾਨ ’ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੱਲਵ ਅਰੋੜਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਭਰਤ ਹਰੀ ਸ਼ਰਮਾ, ਅਮਰਪ੍ਰੀਤ ਕੌਂਸਿਲ , ਧੰਨਾ ਸਿੰਘ, ਅਜੈਬ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ, ਬਹਾਲ ਸਿੰਘ, ਰੁਲਦੂ ਸਿੰਘ, ਹਰਪਾਲ ਸਿੰਘ, ਸੰਤ ਰਾਮ ਲੌਂਗੋਵਾਲ, ਨਿਰਮਲ ਸਿੰਘ ਭੰਮਾਵੱਦੀ ਅਤੇ ਡਾਕਟਰ ਪ੍ਰੀਤਬਿੰਦਰ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਦੁੱਗਾਂ, ਗੁਰਸੇਵਕ ਸਿੰਘ ਅਤੇ ਮਿੱਠੂ ਸਿੰਘ ਨੇ ਕਿਹਾ ਕਿ ਪੱਲਵ ਅਰੋੜਾ ਨੇ ਪੀ.ਸੀ.ਐਸ. ਜ਼ੁਡੀਸ਼ਲ ਦੀ ਪ੍ਰੀਖਿਆ ਵਿੱਚੋਂ ਅੱਠਵਾਂ ਰੈਂਕ ਲੈ ਕੇ ਜੱਜ ਬਣ ਕੇ ਜਿਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਉਥੇ ਆਪਣੀ ਸੰਸਥਾ ਅਤੇ ਇਲਾਕੇ ਦਾ ਨਾਮ ਵੀ ਚਮਕਾਇਆ ਹੈ। ਸਲਾਈਟ ਲੌਂਗੋਵਾਲ ਵਿੱਚ ਤਾਇਨਾਤ ਪ੍ਰੋ . ਅਜਾਤ ਸ਼ਤਰੂ ਅਰੋੜਾ ਅਤੇ ਡਿੰਪਲ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪੱਲਵ ਅਰੋੜਾ ਨੇ ਇਹ ਉਪਲਬਧੀ ਗੰਭੀਰ ਮੈਡੀਕਲ ਸਮੱਸਿਆ ਹੋਣ ਦੇ ਬਾਵਜੂਦ ਪ੍ਰਾਪਤ ਕਰ ਕੇ ਅਸੰਭਵ ਨੂੰ ਸੰਭਵ ਕਰਕੇ ਵਿਖਾਇਆ ਹੈ।

Advertisement

Advertisement