ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਲਸਤੀਨੀ ਪੱਤਰਕਾਰ ਅਤੇ ਪਰਿਵਾਰ ਹਮਲੇ ’ਚ ਹਲਾਕ

07:19 AM Apr 02, 2025 IST

ਯੇਰੂਸ਼ਲਮ: ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ’ਚ ਇਕ ਘਰ ’ਤੇ ਕੀਤੇ ਗਏ ਹਮਲੇ ਦੌਰਾਨ ਇਕ ਫਲਸਤੀਨੀ ਪੱਤਰਕਾਰ ਮੁਹੰਮਦ ਸਾਲਾਹ ਬਰਦਵਿਲ, ਪਤਨੀ ਅਤੇ ਬੱਚੇ ਮਾਰੇ ਗਏ। ਉਹ ਹਮਾਸ ਨਾਲ ਜੁੜੇ ਅਕਸਾ ਰੇਡੀਓ ਲਈ ਕੰਮ ਕਰਦਾ ਸੀ। ਉਹ ਹਮਾਸ ਦੇ ਸਿਆਸੀ ਬਿਊਰੋ ਦੇ ਉੱਘੇ ਮੈਂਬਰ ਸਾਲਾਹ ਬਰਦਵਿਲ ਦਾ ਰਿਸ਼ਤੇਦਾਰ ਸੀ ਜੋ ਪਿਛਲੇ ਮਹੀਨੇ ਇਜ਼ਰਾਈਲ ਦੇ ਹਮਲੇ ’ਚ ਪਤਨੀ ਸਮੇਤ ਮਾਰਿਆ ਗਿਆ ਸੀ। ਖ਼ਬਰ ਏਜੰਸੀ ਨੇ ਇਮਾਰਤ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦੀਆਂ ਤਸਵੀਰਾਂ ਦਿਖਾਈਆਂ ਹਨ। ਮਲਬੇ ’ਚ ਬੱਚੇ ਦੀ ਕਾਪੀ, ਗੁੱਡੀਆਂ ਅਤੇ ਕੱਪੜੇ ਆਦਿ ਦੱਬੇ ਹੋਏ ਦਿਖ ਰਹੇ ਹਨ। ਖ਼ਾਨ ਯੂਨਿਸ ਦੇ ਇਕ ਵਸਨੀਕ ਨੇ ਕਿਹਾ ਕਿ ਹਵਾਈ ਹਮਲਾ ਭੂਚਾਲ ਵਾਂਗ ਪ੍ਰਤੀਤ ਹੋਇਆ। ਉਸ ਨੇ ਕਿਹਾ ਕਿ ਕਈ ਜੰਗਾਂ ਦੇਖੀਆਂ ਹਨ ਪਰ ਜੋ ਕੁਝ ਹੁਣ ਹੋ ਰਿਹਾ ਹੈ ਉਹੋ ਜਿਹਾ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੈ। ਉਸ ਨੇ ਕਿਹਾ ਕਿ ਮਲਬਾ ਦੂਜੇ ਘਰਾਂ ਦੇ ਅੰਦਰ ਤੱਕ ਪਹੁੰਚ ਗਿਆ। -ਏਪੀ

Advertisement

Advertisement