For the best experience, open
https://m.punjabitribuneonline.com
on your mobile browser.
Advertisement

ਪੱਕਾ ਮੋਰਚਾ: ਸ਼ਰਾਰਤੀ ਅਨਸਰਾਂ ਨੇ ਨਿਕਾਸੀ ਲਈ ਪਾਈ ਪਾਈਪ ਵੱਢੀ

10:25 AM Sep 25, 2024 IST
ਪੱਕਾ ਮੋਰਚਾ  ਸ਼ਰਾਰਤੀ ਅਨਸਰਾਂ ਨੇ ਨਿਕਾਸੀ ਲਈ ਪਾਈ ਪਾਈਪ ਵੱਢੀ
ਨਥਾਣਾ ਵਿੱਚ ਧਰਨੇ ਦੌਰਾਨ ਸੰਬੋਧਨ ਕਰਦਾ ਹੋਇਆ ਇਕ ਆਗੂ।
Advertisement

ਭਗਵਾਨ ਦਾਸ ਗਰਗ
ਨਥਾਣਾ, 24 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਥੇ ਪਾਣੀ ਦੀ ਨਿਕਾਸੀ ਲਈ ਲਾਇਆ ਪੱਕਾ ਮੋਰਚਾ ਅੱਜ ਬਾਰ੍ਹਵੇਂ ਦਿਨ ਵੀ ਜਾਰੀ ਰਿਹਾ। ਕੌਂਸਲਰਾਂ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਤੌਰ ’ਤੇ ਆਰਜ਼ੀ ਪ੍ਰਬੰਧ ਕਰ ਕੇ ਖੇਤਾਂ ਨੂੰ ਕੱਢੇ ਜਾ ਰਹੇ ਪਾਣੀ ਦਾ ਮਾਮਲਾ ਸ਼ਰਾਰਤੀਆਂ ਨੂੰ ਰਾਸ ਨਹੀਂ ਆਇਆ, ਕਿਉਂਕਿ ਲੰਘੀ ਰਾਤ ਆਰਜ਼ੀ ਪ੍ਰਬੰਧਾਂ ’ਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਰੁਕਾਵਟਾਂ ਖੜ੍ਹੀਆਂ ਕਰਨ ਦਾ ਯਤਨ ਕੀਤਾ ਗਿਆ ਪਰ ਮੌਕੇ ’ਤੇ ਲੋਕਾਂ ਨੇ ਇਹ ਚਾਲ ਸਫ਼ਲ ਨਾ ਹੋਣ ਦਿੱਤੀ। ਕੌਂਸਲਰ ਸਰਬਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨਾਮੀ ਕਿਸਾਨ ਦੇ ਖੇਤ ਵਿੱਚ ਪਾਣੀ ਸੁੱਟਣ ਲਈ ਰਾਤ ਸਮੇਂ ਮੋਟਰ ਚਲਾਈ ਜਾ ਰਹੀ ਸੀ ਕਿ ਸ਼ਰਾਰਤੀ ਅਨਸਰ ਦੋ ਵਾਰ ਪਾਈਪ ਨੁਮਾ ਲਿਫਾਫਾ ਪਾੜ ਗਏ। ਪਿੱਛਾ ਕਰਨ ’ਤੇ ਸ਼ਰਾਰਤੀ ਭੱਜ ਨਿਕਲੇ। ਪੁਲੀਸ ਨੇ ਅੱਜ ਦਿਨ ਸਮੇਂ ਲੋਕਾਂ ਦੀ ਸ਼ਿਕਾਇਤ ’ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਰਾਤ ਦੇ ਸਮੇ ਚੌਕਸੀ ਰੱਖਣ ਦਾ ਭਰੋਸਾ ਦਿਵਾਇਆ। ਅੱਜ ਦੇਰ ਸ਼ਾਮ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੇ ਮਿਲ ਕੇ ਆਪਣੇ ਤੌਰ ਤੇ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਕੀਤਾ ਹੈ ਪ੍ਰੰਤੂ ਨਗਰ ਪੰਚਾਇਤ ਦੇ ਅਧਿਕਾਰੀ ਇਸ ਮਾਮਲੇ ’ਚ ਵੀ ਕੋਈ ਸਹਿਯੋਗ ਨਹੀਂ ਦੇ ਰਹੇ। ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਦੇ ਦੋ ਦਿਨਾਂ ਤਕ ਇਹ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਸਖ਼ਤ ਐਕਸ਼ਨ ਕੀਤਾ ਜਾਵੇਗਾ। ਉਨ੍ਹਾਂ ਪੱਤਰਕਾਰਾਂ ਖਿਲਾਫ਼ ਪ੍ਰਤੀ ਅਪਣਾਏ ਗਏ ਮਾੜੇ ਵਤੀਰੇ ਸਬੰਧੀ ਨਗਰ ਪੰਚਾਇਤ ਅਧਿਕਾਰੀਆਂ ਅਤੇ ਨਾਇਬ ਤਹਿਸੀਲਦਾਰ ਨਥਾਣਾ ਦੀ ਨਿਖੇਧੀ ਕੀਤੀ।

Advertisement

ਭੁੱਚੋ ਮੰਡੀ ਵਿੱਚ ਗੰਦੇ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ

ਭੁੱਚੋ ਮੰਡੀ (ਪਵਨ ਗੋਇਲ):

Advertisement

ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਸੀਵਰੇਜ ਦੇ ਗੰਦੇ ਪਾਣੀ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅਨਾਜ ਮੰਡੀ ਵਿੱਚ ਰੋਸ ਵਿਖਾਵਾ ਕੀਤਾ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਬਲਾਕ ਆਗੂ ਜਗਜੀਤ ਸਿੰਘ, ਸਿਮਰਜੀਤ ਅਤੇ ਅਜਮੇਰ ਸਿੰਘ ਨੇ ਕਿਹਾ ਕਿ ਸੀਵਰੇਜ ਦੀਆਂ ਪਿੰਡ ਵਿੱਚੋਂ ਲੰਘਦੀਆਂ ਪਾਈਪਾਂ ਥਾਂ-ਥਾਂ ਤੋਂ ਲੀਕ ਹਨ ਅਤੇ ਗੰਦੇ ਪਾਣੀ ਨੂੰ ਅੱਗੇ ਝੰਡੂਕੇ ਦੇ ਡਰੇਨ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਅਨਾਜ ਮੰਡੀ ਵਿੱਚ ਇੱਕ ਮੋਟਰ ਲਾਈ ਹੋਈ ਹੈ ਅਤੇ ਡੱਗ ਬਣਿਆ ਹੋਇਆ ਹੈ। ਇਸ ਨਾਲ ਪਿੰਡ ਅਤੇ ਅਨਾਜ ਮੰਡੀ ਦੇ ਨੀਵੇਂ ਥਾਵਾਂ ਵਿੱਚ ਗੰਦਾ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚ ਝੋਨਾ ਸੁੱਟਣ ਲਈ ਕੋਈ ਰਸਤਾ ਨਹੀਂ ਹੈ। ਝੋਨੇ ਦੇ ਇਸ ਸੀਜ਼ਨ ਵਿੱਚ ਝੋਨਾ ਸੁੱਟਣ ਲਈ ਭਾਰੀ ਪ੍ਰੇਸ਼ਾਨ ਆਵੇਗੀ। ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਅਵਾਰਾ ਪਸ਼ੂਆਂ ਦੀ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ, ਤਾਂ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

Advertisement
Author Image

joginder kumar

View all posts

Advertisement