ਪਾਕਿਸਤਾਨ ਦੀ ਕੌਮੀ ਅਸੈਂਬਲੀ 9 ਨੂੰ ਭੰਗ ਕਰ ਦਿੱਤੀ ਜਾਵੇਗੀ: ਸ਼ਰੀਫ
08:43 AM Aug 05, 2023 IST
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਨੇ ਗੱਠਜੋੜ ਦੇ ਸਹਿਯੋਗੀਆਂ ਨੂੰ ਕਿਹਾ ਹੈ ਕਿ ਉਹ ਕੌਮੀ ਅਸੈਂਬਲੀ ਨੂੰ ਉਸ ਦੇ ਕਾਰਜਕਾਲ ਦੀ ਸਮਾਪਤੀ ਤੋਂ ਤਿੰਨ ਦਿਨ ਪਹਿਲਾਂ 9 ਅਗਸਤ ਨੂੰ ਭੰਗ ਕਰਨ ਤੇ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ’ਚ ਆਮ ਚੋਣਾਂ ਕਰਵਾਉਣ ਦੀ ਤਿਆਰੀ ਕਰਨ ਦੀ ਸਿਫਾਰਸ਼ ਕਰਨਗੇ। ਪਾਕਿਸਤਾਨੀ ਮੀਡੀਆ ਅਨੁਸਾਰ ਬੀਤੇ ਦਿਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਹਾਕਮ ਧਿਰ ਦੇ ਗੱਠਜੋੜ ਲਈ ਰੱਖੇ ਰਾਤਰੀ ਭੋਜ ਮੌਕੇ ਸ਼ਰੀਫ ਨੇ ਕਿਹਾ ਕਿ ਜਿਵੇਂ ਹੀ ਰਾਸ਼ਟਰਪਤੀ ਇਸ ਸਬੰਧੀ ਨੋਟੀਫਿਕੇਸ਼ਨ ’ਤੇ ਦਸਤਖਤ ਕਰ ਦੇਣਗੇ, ਸੰਸਦ ਦਾ ਹੇਠਲਾ ਸਦਨ ਭੰਗ ਹੋ ਜਾਵੇਗਾ। ਪਾਕਿਸਤਾਨ ਸਰਕਾਰ ’ਚ ਗੱਠਜੋੜ ਦੇ ਸਹਿਯੋਗੀਆਂ ਨੇ ਅੱਜ ਮੁਲਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਨੂੰ ਲੈ ਵਿਚਾਰ ਚਰਚਾ ਕੀਤੀ ਅਤੇ ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਅਤੇ ਬਲੋਚਿਸਤਾਨ ਤੋਂ ਆਜ਼ਾਦ ਸੰਸਦ ਮੈਂਬਰ ਅਸਲਮ ਭੁਟਾਨੀ ਦੇ ਨਾਂ ਚਰਚਾ ’ਚ ਰਹੇ। -ਪੀਟੀਆਈ
Advertisement
Advertisement