For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਦਾ ਦਾਅਵਾ: ਦੇਸ਼ ’ਚ ਗਿਣਮਿੱਥ ਕੇ ਹੋਈਆਂ ਹੱਤਿਆਵਾਂ ਪਿੱਛੇ ਭਾਰਤ ਦਾ ਹੱਥ

07:07 AM May 08, 2024 IST
ਪਾਕਿਸਤਾਨ ਦਾ ਦਾਅਵਾ  ਦੇਸ਼ ’ਚ ਗਿਣਮਿੱਥ ਕੇ ਹੋਈਆਂ ਹੱਤਿਆਵਾਂ ਪਿੱਛੇ ਭਾਰਤ ਦਾ ਹੱਥ
Advertisement

ਇਸਲਾਮਾਬਾਦ, 7 ਮਈ
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਹਾਲ ਹੀ ਵਿੱਚ ਗਿਣਮਿਥ ਕੇ ਹੋਈਆਂ ਹੱਤਿਆਵਾਂ ਪਿੱਛੇ ਗੁਆਂਢੀ ਮੁਲਕ ਭਾਰਤ ਦਾ ਹੱਥ ਹੈ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ (ਡੀਜੀ) ਮੇਜਰ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਵਿਅਕਤੀਆਂ ਦੀਆਂ ਹਾਲ ਹੀ ਵਿੱਚ ਗਿਣਮਿੱਥ ਕੇ ਹੋਈਆਂ ਹੱਤਿਆਵਾਂ ਸਬੰਧੀ ਅਜਿਹੇ ਸਬੂਤ ਮਿਲੇ ਹਨ ਜਿਨ੍ਹਾਂ ਵਿੱਚ ਭਾਰਤ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਰਾਵਲਪਿੰਡੀ ਵਿੱਚ ਜਨਰਲ ਹੈੱਡਕੁਆਰਟਰ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੌਧਰੀ ਨੇ ਕਿਹਾ, ‘‘ਭਾਰਤ ਵਲੋਂ ਹੱਤਿਆਵਾਂ ਦਾ ਸਿਲਸਿਲਾ ਹੁਣ ਵੱਖ-ਵੱਖ ਦੇਸ਼ਾਂ ਤੱਕ ਫੈਲ ਚੁੱਕਾ ਹੈ। ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਦੂਸਰੇ ਦੇਸ਼ ਵਿੱਚ ਹੱਤਿਆ ਤੋਂ ਲੈ ਕੇ ਪਾਕਿਸਤਾਨ ਵਿੱਚ ਲੋਕਾਂ ਦੀਆਂ ਹੱਤਿਆਵਾਂ ਵਿੱਚ ਭਾਰਤ ਸ਼ਾਮਲ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਪਾਕਿਸਤਾਨ ਕੋਲ ਅਜਿਹੇ ਸਬੂਤ ਹਨ ਜਿਨ੍ਹਾਂ ਵਿੱਚ ਇਨ੍ਹਾਂ ਹੱਤਿਆਵਾਂ ਵਿੱਚ ਭਾਰਤ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।’’ ਮੇਜਰ ਜਨਰਲ ਨੇ ਕਿਹਾ ਕਿ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਸਰਹੱਦ ’ਤੇ ਹਮਲਾਵਰ ਰੁਖ਼ ਦਿਖਾ ਕੇ ਅਤੇ ਨਾਲ ਹੀ ਪਾਕਿਸਤਾਨ ਵਿਰੋਧੀ ਚੋਣ ਬਿਰਤਾਂਤ ਸਿਰਜ ਕੇ ਆਪਣੇ ਅੰਦਰੂਨੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਭਾਰਤ ਦੀ ਯੋਜਨਾ ਬਾਰੇ ਜਾਣਦੀਆਂ ਹਨ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×