For the best experience, open
https://m.punjabitribuneonline.com
on your mobile browser.
Advertisement

ਜਿਉਣੇਕੇ ਵਿੱਚੋਂ ਪਾਕਿਸਤਾਨੀ ਨਾਗਰਿਕ ਕਾਬੂ

07:57 AM Apr 13, 2024 IST
ਜਿਉਣੇਕੇ ਵਿੱਚੋਂ ਪਾਕਿਸਤਾਨੀ ਨਾਗਰਿਕ ਕਾਬੂ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 12 ਅਪਰੈਲ
ਚੋਹਲਾ ਸਾਹਿਬ ਪੁਲੀਸ ਨੇ ਕੌਮੀ ਮਾਰਗ ਨੰਬਰ-54 ਤੋਂ ਪਿੰਡ ਜਿਉਣੇਕੇ ਨੇੜਿਓਂ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਕੀਤੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਦੀ ਸ਼ਨਾਖਤ ਨਿਸਾਰ ਅਹਿਮਦ ਪੁੱਤਰ ਕਰਮ ਦਾਦ ਵਾਸੀ ਡਾਕਖਾਨਾ ਡਰਹਾਲ ਜੰਡਲਾ, ਪਿੰਡ ਬਰਜਨ ਤਹਿਸੀਲ ਸਮਾਹਨੀ ਜ਼ਿਲ੍ਹਾ ਭੰਬਲਬੀ ਪਾਕਿਸਤਾਨ ਵਜੋਂ ਹੋਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਿਸਾਰ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਇਹ ਪਤਾ ਲੱਗਿਆ ਹੈ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਅੱਡਾ ਜਿਉਣੇ ਵਿਚ ਘੁੰਮ ਰਿਹਾ ਸੀ। ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×