ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ
01:59 PM Jun 17, 2025 IST
ਗੁਰਬਖ਼ਸ਼ਪੁਰੀ
ਤਰਨ ਤਾਰਨ, 17 ਜੂਨ
ਖੇਮਕਰਨ ਸੈਕਟਰ ਤੋਂ ਬੀਐੱਸਐਫ਼ ਨੇ ਅੱਜ ਜ਼ੀਰੋ ਲਾਈਨ ਪਾਰ ਕਰ ਆਏ ਇਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਸੂਤਰਾਂ ਨੇ ਇਥੇ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਭੁਲੇਖੇ ਨਾਲ ਭਾਰਤੀ ਖੇਤਰ ਅੰਦਰ ਦਾਖਲ ਹੋ ਆਇਆ।
ਪੁਲੀਸ ਸੂਤਰਾਂ ਦੱਸਿਆ ਕਿ ਭਾਰਤੀ ਖੇਤਰ ਅੰਦਰ ਵੜ ਆਏ ਪਾਕਿਸਤਾਨੀ ਨਾਗਰਿਕ ਦੀ ਪਛਾਣ ਮੁਹੰਮਦ ਸ਼ੋਇਬ (ਕਰੀਬ 29 ਸਾਲ) ਵਾਸੀ ਸੂਬਾ ਸਿੰਧ ਦੇ ਤੌਰ ’ਤੇ ਕੀਤੀ ਗਈ ਹੈ। ਬੀਐਸਐਫ਼ ਦੀ 103 ਬਟਾਲੀਅਨ ਨੇ ਸਰਹੱਦੀ ਖੇਤਰ ਅੰਦਰ ਕਲਸ਼ ਪਿੰਡ ਦੇ ਕੰਡਿਆਲੀ ਤਾਰ ਦੇ ਪਾਰ ਜ਼ੀਰੋ ਲਾਈਨ ਤੋਂ ਉਰੇ ਦਾਖਲ ਹੋ ਆਏ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਸ ਨੂੰ ਕਾਬੂ ਕਰ ਲਿਆ।
ਮਾਮਲੇ ਨੂੰ ਲੈ ਕੇ ਨਿਰਧਾਰਿਤ ਨਿਯਮਾਂ ਅਧੀਨ ਬੀਐੱਸਐਫ਼ ਅਤੇ ਪਾਕਿ ਰੇਂਜਰਾਂ ਵਿਚਾਲੇ ਗਲਬਾਤ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਦੋਹਾਂ ਧਿਰਾਂ ਦੀ ਤਸੱਲੀ ਹੋਣ ’ਤੇ ਪਾਕਿ ਨਾਗਰਿਕ ਨੂੰ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮਾਮਲੇ ਦੀ ਜਾਂਚ ਲਈ ਵੱਖ ਵੱਖ ਏਜੰਸੀਆਂ ਨੇ ਸਰਗਰਮੀ ਕੀਤੀ ਹੈ।
Advertisement
Advertisement