ਕੁਪਵਾੜਾ ਮੁਕਾਬਲੇ ’ਚ ਮਾਰਿਆ ਗਿਆ ਅਤਿਵਾਦੀ ਪਾਕਿਸਤਾਨੀ
07:12 AM Aug 21, 2020 IST
Advertisement
ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਸਿਖਰਲੇ ਕਮਾਂਡਰ ਨਾਲ ਮਾਰੇ ਗਏ ਇੱਕ ਹੋਰ ਅਤਿਵਾਦੀ ਦੀ ਪਛਾਣ ਪਾਕਿਸਤਾਨ ਦੇ ਅਤਿਵਾਦੀ ਵਜੋਂ ਹੋਈ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨੀ ਅਤਿਵਾਦੀ ਦਾਨਿਸ਼ ਬੀਤੇ ਦਿਨ ਮੁਕਾਬਲੇ ’ਚ ਮਾਰਿਆ ਗਿਆ ਹੈ। ਕਸ਼ਮੀਰ ਦੇ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਦੋਵੇਂ ਅਤਿਵਾਦੀਆਂ ਦਾ ਮੁਕਾਬਲੇ ’ਚ ਮਾਰਿਆ ਜਾਣਾ ਸੁਰੱਖਿਆ ਬਲਾਂ ਲਈ ਵੱਡੀ ਕਾਮਯਾਬੀ ਹੈ।
-ਪੀਟੀਆਈ
Advertisement
Advertisement