ਪਾਕਿਸਤਾਨੀ ਅਥਲੀਟਾਂ ਨੂੰ ਸਾਊਂਥ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਲਈ ਮਿਲਿਆ ਭਾਰਤੀ ਵੀਜ਼ਾ
08:29 AM Sep 10, 2024 IST
Advertisement
ਲਾਹੌਰ:
Advertisement
ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ਾ ਮਿਲਣ ਮਗਰੋਂ ਪਾਕਿਸਤਾਨ ਦੀ 12 ਮੈਂਬਰੀ ਟੀਮ ਸਾਊਂਥ ਏਸ਼ਿਆਈ ਅਥਲੈਟਿਕ ਫੈਡਰੇਸ਼ਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਅੱਜ ਚੇਨੱਈ ਲਈ ਰਵਾਨਾ ਹੋ ਗਈ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸ਼ਨਿੱਚਰਵਾਰ ਨੂੰ ਵੀਜ਼ਾ ਮਿਲਣ ਮਗਰੋਂ ਅਥਲੀਟ ਅਤੇ ਅਧਿਕਾਰੀ ਚੇਨੱਈ ਲਈ ਰਵਾਨਾ ਹੋ ਗਏ ਹਨ। ਇਸ ਮਗਰੋਂ ਮੁਕਾਬਲੇ ਦੇ ਪ੍ਰਬੰਧਕ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਨੇ ਕਿਹਾ ਕਿ ਪਾਕਿਸਤਾਨੀ ਟੀਮ ਵਾਹਗਾ ਸਰਹੱਦ ’ਤੇ ਪਹੁੰਚ ਗਈ ਹੈ। ਏਐੱਫਆਈ ਨੇ ਟੀਮ ਦੀ ਤਸਵੀਰ ਨਾਲ ਐਕਸ ’ਤੇ ਕਿਹਾ ਕਿ ਪਾਕਿਸਤਾਨ ਦੀ ਜੂਨੀਅਰ ਅਥਲੈਟਿਕਸ ਟੀਮ ਤੇ ਅਧਿਕਾਰੀ ਅੱਜ ਅੰਮ੍ਰਿਤਸਰ ਵਿੱਚ ਵਾਹਗਾ ਸਰਹੱਦ ’ਤੇ ਪਹੁੰਚ ਗਏ ਹਨ।’’ ਇਹ ਚੈਂਪੀਅਨਸ਼ਿਪ 11 ਤੋਂ 13 ਸਤੰਬਰ ਤੱਕ ਚੇਨੱਈ ਵਿੱਚ ਕਰਵਾਈ ਜਾਵੇਗੀ। -ਪੀਟੀਆਈ
Advertisement
Advertisement