ਪਾਕਿਸਤਾਨ ਇਸ ਸਾਲ ਦੇ ਅੰਤ ਤੱਕ ਲਿਆਏਗਾ ਨਵੇਂ ਪਲਾਸਟਿਕ ਕਰੰਸੀ ਨੋਟ
02:13 PM Aug 24, 2024 IST
Advertisement
ਕਰਾਚੀ, 24 ਅਗਸਤ
ਪਾਕਿਸਤਾਨ ਦਾ ਕੇਂਦਰੀ ਬੈਂਕ ਇਸ ਸਾਲ ਦੇ ਅੰਤ ਵਿਚ ਪ੍ਰਯੋਗਾਤਮਕ ਆਧਾਰ 'ਤੇ ਨਵੇਂ ਪੋਲੀਮਰ ਪਲਾਸਟਿਕ ਕਰੰਸੀ ਬੈਂਕ ਨੋਟ ਪੇਸ਼ ਕਰੇਗਾ। ਕੇਂਦਰੀ ਬੈਂਕ ਬਿਹਤਰ ਸੁਰੱਖਿਆ ਅਤੇ ਹੋਲੋਗ੍ਰਾਮ ਵਿਸ਼ੇਸ਼ਤਾਵਾਂ ਲਈ ਸਾਰੇ ਮੌਜੂਦਾ ਬੈਂਕ ਨੋਟਾਂ ਨੂੰ ਮੁੜ ਡਿਜ਼ਾਈਨ ਕਰੇਗਾ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ ਇਸਲਾਮਾਬਾਦ ਵਿੱਚ ਬੈਂਕਿੰਗ ਅਤੇ ਵਿੱਤ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਿਆ ਕਿ ਸਾਰੇ ਮੌਜੂਦਾ ਕਾਗਜ਼ੀ ਕਰੰਸੀ ਨੋਟਾਂ ਨੂੰ ਇਸ ਸਾਲ ਦਸੰਬਰ ਤੱਕ ਨਵੇਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਮੁੜ ਡਿਜ਼ਾਈਨ ਕੀਤਾ ਜਾ ਰਿਹਾ ਹੈ। ਅਹਿਮਦ ਨੇ ਕਿਹਾ ਕਿ 10, 50, 100, 500, 1000 ਅਤੇ 5000 ਰੁਪਏ ਦੇ ਨਵੇਂ ਡਿਜ਼ਾਈਨ ਕੀਤੇ ਬੈਂਕ ਨੋਟ ਦਸੰਬਰ ਵਿੱਚ ਜਾਰੀ ਕੀਤੇ ਜਾਣਗੇ। ਪੁਰਾਣੇ ਨੋਟ ਪੰਜ ਸਾਲ ਤੱਕ ਰਹਿਣਗੇ ਅਤੇ ਕੇਂਦਰੀ ਬੈਂਕ ਇਨ੍ਹਾਂ ਨੂੰ ਬਾਜ਼ਾਰ 'ਚੋਂ ਹਟਾ ਦੇਵੇਗਾ।
Advertisement
Advertisement