ਪਾਕਿ: ਇਮਰਾਨ ਤੇ ਬੁਸ਼ਰਾ ਬੀਬੀ ਖ਼ਿਲਾਫ ਅਲ-ਕਾਦਿਰ ਮਾਮਲੇ ’ਚ ਫ਼ੈਸਲਾ ਟਲਿਆ
07:09 AM Dec 24, 2024 IST
ਇਸਲਾਮਾਬਾਦ, 23 ਦਸੰਬਰ
ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖ਼ਿਲਾਫ਼ 19 ਕਰੋੜ ਪੌਂਡ ਦੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ’ਚ ਆਪਣਾ ਫ਼ੈਸਲਾ ਛੇ ਜਨਵਰੀ ਤੱਕ ਟਾਲ ਦਿੱਤਾ ਹੈ। ਭ੍ਰਿਸ਼ਟਾਚਾਰ ਰੋਕੂ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ ਲੰਘੇ ਬੁੱਧਵਾਰ ਮਾਮਲੇ ’ਚ ਸੁਣਵਾਈ ਪੂਰੀ ਕਰ ਲਈ ਸੀ ਪਰ ਉਨ੍ਹਾਂ ਫ਼ੈਸਲਾ ਅੱਜ ਲਈ ਰਾਖਵਾਂ ਰੱਖ ਲਿਆ ਸੀ। ਹਾਲਾਂਕਿ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੀ ਪ੍ਰਧਾਨਗੀ ਕਰਦਿਆਂ ਰਾਣਾ ਨੇ ਕਿਹਾ ਫ਼ੈਸਲਾ ਨਹੀਂ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ, ‘ਫ਼ੈਸਲਾ ਅੱਜ ਨਹੀਂ ਸੁਣਾਇਆ ਜਾਵੇਗਾ। ਸਰਦੀਆਂ ਦੀਆਂ ਛੁੱਟੀਆਂ ਆ ਰਹੀਆਂ ਹਨ ਅਤੇ ਹਾਈ ਕੋਰਟ ’ਚ ਕਾਰਵਾਈ ਵੀ ਚੱਲ ਰਹੀ ਹੈ।’ ਅਦਾਲਤਾਂ ਅਧਿਕਾਰਤ ਤੌਰ ’ਤੇ 24 ਦਸੰਬਰ ਤੋਂ ਇੱਕ ਜਨਵਰੀ ਤੱਕ ਸਰਦ ਰੁੱਤ ਦੀਆਂ ਛੁੱਟੀਆਂ ’ਤੇ ਰਹੇਗੀ। -ਪੀਟੀਆਈ
Advertisement
Advertisement