For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਬਾਰੂਦੀ ਸੁਰੰਗ ਫਟਣ ਕਾਰਨ ਦੋ ਲੜਕਿਆਂ ਦੀ ਮੌਤ, ਇੱਕ ਜ਼ਖ਼ਮੀ

08:12 AM Apr 22, 2024 IST
ਪਾਕਿਸਤਾਨ  ਬਾਰੂਦੀ ਸੁਰੰਗ ਫਟਣ ਕਾਰਨ ਦੋ ਲੜਕਿਆਂ ਦੀ ਮੌਤ  ਇੱਕ ਜ਼ਖ਼ਮੀ
Advertisement

ਪਿਸ਼ਾਵਰ, 21 ਅਪਰੈਲ
ਪਾਕਿਸਤਾਨ ਦੇ ਗੜਬੜੀ ਵਾਲੇ ਖੈਬਰ ਪਖਤੂਨਖਵਾ ਸੂਬੇ ’ਚ ਅੱਜ ਇੱਕ ਬਾਰੂਦੀ ਸੁਰੰਗ ਫਟਣ ਕਾਰਨ ਘੱਟੋ ਘੱਟ ਦੋ ਲੜਕਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਸਥਾਨਕ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਹ ਲੜਕੇ ਖੈਬਰ ਜ਼ਿਲ੍ਹੇ ’ਚ ਤਿਰਾਹ ਘਾਟੀ ਦੀਆਂ ਪਹਾੜੀਆਂ ’ਤੇ ਖੁੰਬਾਂ ਲੱਭ ਰਹੇ ਸਨ ਤਾਂ ਉਨ੍ਹਾਂ ’ਚੋਂ ਇੱਕ ਦਾ ਪੈਰ ਬਾਰੂਦੀ ਸੁਰੰਗ ’ਤੇ ਪੈ ਗਿਆ ਜਿਸ ਕਾਰਨ ਭਿਆਨਕ ਧਮਾਕਾ ਹੋਇਆ। ਪੁਲੀਸ ਨੇ ਦੱਸਿਆ ਕਿ ਇੱਕ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਧਮਾਕੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਇੱਕ ਹੋਰ 16 ਸਾਲਾ ਲੜਕੇ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×