For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਜ਼ਿਮਨੀ ਚੋਣਾਂ ਵਿੱਚ ਹੁਕਮਰਾਨ ਪੀਐੱਮਐੱਲ-ਐੱਨ ਨੇ ਜਿੱਤੀਆਂ ਜ਼ਿਆਦਾਤਰ ਸੀਟਾਂ

07:48 AM Apr 23, 2024 IST
ਪਾਕਿਸਤਾਨ  ਜ਼ਿਮਨੀ ਚੋਣਾਂ ਵਿੱਚ ਹੁਕਮਰਾਨ ਪੀਐੱਮਐੱਲ ਐੱਨ ਨੇ ਜਿੱਤੀਆਂ ਜ਼ਿਆਦਾਤਰ ਸੀਟਾਂ
Advertisement

ਇਸਲਾਮਾਬਾਦ, 22 ਅਪਰੈਲ
ਹੁਕਮਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇ ਜ਼ਿਮਨੀ ਚੋਣਾਂ ’ਚ ਜਿੱਤ ਦਾ ਪਰਚਮ ਲਹਿਰਾਇਆ ਹੈ। ਪਾਰਟੀ ਨੇ ਦੋ ਕੌਮੀ ਅਤੇ 10 ਪ੍ਰਾਂਤਾਂ ਦੀਆਂ ਅਸੈਂਬਲੀ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਅਤੇ ਸੂਬਾਈ ਅਸੈਂਬਲੀ ਦੀਆਂ 21 ਸੀਟਾਂ ’ਤੇ ਐਤਵਾਰ ਨੂੰ ਸਖ਼ਤ ਸੁਰੱਖਿਆ ਹੇਠ ਵੋਟਾਂ ਪਈਆਂ ਸਨ। ‘ਦੁਨੀਆ ਨਿਊਜ਼’ ਚੈਨਲ ਮੁਤਾਬਕ ਪੀਐੱਮਐੱਲ-ਐੱਨ ਨੇ ਨੈਸ਼ਨਲ ਅਸੈਂਬਲੀ ਦੀਆਂ ਦੋ ਜਦਕਿ ਪੀਪੀਪੀ, ਐੱਸਆਈਸੀ ਅਤੇ ਇਕ ਆਜ਼ਾਦ ਉਮੀਦਵਾਰ ਨੇ ਇਕ-ਇਕ ਸੀਟ ਜਿੱਤੀ ਹੈ। ਮੁੱਢਲੇ ਨਤੀਜਿਆਂ ਮੁਤਾਬਕ ਪੀਐੱਮਐੱਲ-ਐੱਨ ਨੇ ਸੂਬਾਈ ਅਸੈਂਬਲੀਆਂ ਦੀਆਂ 16 ’ਚੋਂ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ’ਚ 9 ਸੀਟਾਂ ਪੰਜਾਬ ਦੀਆਂ ਅਤੇ ਇਕ ਬਲੋਚਿਸਤਾਨ ਦੀ ਸੀਟ ਸ਼ਾਮਲ ਹੈ। ਬਾਕੀ ਦੀਆਂ ਛੇ ਸੀਟਾਂ ਪੀਪੀਪੀ, ਐੱਸਆਈਸੀ, ਇਸਤੇਹਕਾਮ ਪਾਕਿਸਤਾਨ ਪਾਰਟੀ, ਪਾਕਿਸਤਾਨ ਮੁਸਲਿਮ ਲੀਗ, ਬਲੋਚਿਸਤਾਨ ਨੈਸ਼ਨਲ ਪਾਰਟੀ ਅਤੇ ਇਕ ਆਜ਼ਾਦ ਉਮੀਦਵਾਰ ਦੇ ਖ਼ਾਤੇ ’ਚ ਗਈਆਂ ਹਨ। ਪੰਜਾਬ ’ਚ ਕਸੂਰ ਅਤੇ ਲਾਹੌਰ ਸੀਟਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਖਾਲੀ ਕੀਤੀਆਂ ਸਨ ਜਦਕਿ ਸ਼ਾਹਬਾਜ਼ ਨੇ ਲਾਹੌਰ ’ਚ ਦੋ ਵਿਧਾਨ ਸਭਾ ਸੀਟਾਂ ਤੋਂ ਵੀ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਕੌਮੀ ਅਸੈਂਬਲੀ ’ਚ ਐੱਨਏ-123 ਸੀਟ ਬਹਾਲ ਰੱਖੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਆਗੂਆਂ ਨੇ ਇਕ ਤੋਂ ਵੱਧ ਸੀਟਾਂ ’ਤੇ ਚੋਣ ਲੜੀ ਸੀ ਅਤੇ ਚੋਣ ਜਿੱਤੀ ਸੀ, ਉਨ੍ਹਾਂ ਵੀ ਇਕ ਸੀਟ ਛੱਡ ਕੇ ਬਾਕੀ ਖਾਲੀ ਕਰ ਦਿੱਤੀਆਂ ਸਨ ਜਿਸ ਕਰਕੇ ਚੋਣਾਂ ਕਰਾਉਣੀਆਂ ਪਈਆਂ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×