ਪਾਕਿ: ਸੁਪਰੀਮ ਕੋਰਟ ਨੇ ਪੀਟੀਆਈ ਨੂੰ ਰਾਖਵੀਆਂ ਸੀਟਾਂ ਲਈ ਯੋਗ ਐਲਾਨਿਆ
08:04 AM Jul 14, 2024 IST
Advertisement
ਇਸਲਾਮਾਬਾਦ: ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਨੂੰ ਰਾਖਵੀਆਂ ਸੀਟਾਂ ਲਈ ਯੋਗ ਐਲਾਨ ਦਿੱਤਾ ਹੈ। ਇਸ ਫ਼ੈਸਲੇ ਨਾਲ ਪੀਟੀਆਈ ਕੌਮੀ ਅਸੈਂਬਲੀ ’ਚ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਸੁਪਰੀਮ ਕੋਰਟ ਦੇ 13 ਮੈਂਬਰੀ ਬੈਂਚ ਵੱਲੋਂ ਇਹ ਫ਼ੈਸਲਾ ਪੇਸ਼ਾਵਰ ਹਾਈ ਕੋਰਟ ਤੇ ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਪੀਟੀਆਈ ਹਮਾਇਤੀ ਸੁੰਨੀ ਇੱਤੇਹਾਦ ਕੌਂਸਲ ਨੂੰ ਮਹਿਲਾਵਾਂ ਤੇ ਗੈਰ ਮੁਸਲਮਾਨਾਂ ਲਈ ਰਾਖਵੀਆਂ ਸੀਟਾਂ ਦੇਣ ਤੋਂ ਇਨਕਾਰ ਕੀਤੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨਾਂ ’ਤੇ ਲਿਆ ਗਿਆ ਹੈ। ਆਮ ਚੋਣਾਂ ਦੌਰਾਨ ਪੀਟੀਆਈ ਹਮਾਇਤੀ ਉਮੀਦਵਾਰ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜੇ ਸਨ। -ਆਈਏਐੱਨਐੱਸ
Advertisement
Advertisement
Advertisement