For the best experience, open
https://m.punjabitribuneonline.com
on your mobile browser.
Advertisement

ਪਾਕਿ: ਮੁਕਾਬਲਿਆਂ ’ਚ ਛੇ ਸੁਰੱਖਿਆ ਮੁਲਾਜ਼ਮ ਤੇ 12 ਅਤਿਵਾਦੀ ਹਲਾਕ

07:15 AM Apr 08, 2024 IST
ਪਾਕਿ  ਮੁਕਾਬਲਿਆਂ ’ਚ ਛੇ ਸੁਰੱਖਿਆ ਮੁਲਾਜ਼ਮ ਤੇ 12 ਅਤਿਵਾਦੀ ਹਲਾਕ
ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੋਈ ਪੁਲੀਸ।
Advertisement

ਕੋਇਟਾ, 7 ਅਪਰੈਲ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬੇ ’ਚ ਪਿਛਲੇ ਦੋ ਦਿਨਾਂ ਦੌਰਾਨ ਅਤਿਵਾਦੀ ਘਟਨਾਵਾਂ ਅਤੇ ਸੁਰੱਖਿਆ ਅਪਰੇਸ਼ਨਾਂ ’ਚ ਇੱਕ ਸੀਨੀਅਰ ਪੁਲੀਸ ਅਧਿਕਾਰੀ ਸਮੇਤ 6 ਸੁਰੱਖਿਆ ਮੁਲਾਜ਼ਮ ਅਤੇ 12 ਅਤਿਵਾਦੀ ਮਾਰੇ ਗਏ। ਪਾਕਿਸਤਾਨ ਆਰਮਡ ਫੋਰਸਿਜ਼ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਕਿਹਾ ਕਿ ਬਲੋਚਿਸਤਾਨ ਸੂਬੇ ਵਿੱਚ ਦੋ ਘਟਨਾਵਾਂ ਵਿੱਚ ਚਾਰ ਅਤਿਵਾਦੀ ਮਾਰੇ ਗਏ। ਇਸੇ ਤਰ੍ਹਾਂ ਖੈਬਰ ਪਖਤੂਨਖਵਾ (ਕੇਪੀ) ਵਿੱਚ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਕੁਲਾਚੀ ਤਹਿਸੀਲ ਦੇ ਕੋਟ ਸੁਲਤਾਨ ਖੇਤਰ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਅੱਠ ਅਤਿਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੌਕੇ ਤੋਂ ਹਥਿਆਰ ਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਖੈਬਰ ਪਖਤੂਨਖਵਾ ਦੇ ਲੱਕੀ ਮਰਵਾਤ ਵਿੱਚ ਦੋਹਰੇ ਅਤਿਵਾਦੀ ਹਮਲਿਆਂ ਵਿੱਚ ਇੱਕ ਡੀਐੱਸਪੀ ਅਤੇ ਦੋ ਪੁਲੀਸ ਮੁਲਾਜ਼ਮ ਮਾਰੇ ਗਏ ਜਦੋਂਕਿ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਡੀਐੱਸਪੀ ਨੇ ਈਦ-ਉਲ-ਫਿਤਰ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਲਈ ਹੋਰ ਪੁਲੀਸ ਮੁਲਾਜ਼ਮਾਂ ਨਾਲ ਪਿਸ਼ਾਵਰ-ਕਰਾਚੀ ਹਾਈਵੇਅ ’ਤੇ ਨਾਕਾ ਲਾਇਆ ਸੀ। ਜਦੋਂ ਉਹ ਨਾਕੇ ਤੋਂ ਵਾਪਸ ਆ ਰਹੇ ਸਨ ਤਾਂ ਮੰਜੀਵਾਲਾ ਚੌਕ ਨੇੜੇ ਅਤਿਵਾਦੀਆਂ ਨੇ ਪੁਲੀਸ ਦੀ ਗੱਡੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਡੀਐੱਸਪੀ ਅਤੇ ਕਾਂਸਟੇਬਲ ਨਸੀਮ ਗੁਲ ਦੀ ਮੌਤ ਹੋ ਗਈ। ‘ਡਾਅਨ’ ਅਖਬਾਰ ’ਚ ਛਪੀ ਖਬਰ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਸਰਾ ਦਰਗਾ ਇਲਾਕੇ ’ਚ ਇਕ ਹੋਰ ਹਮਲਾ ਹੋਇਆ ਜਿਸ ’ਚ ਅਣਪਛਾਤੇ ਵਿਅਕਤੀਆਂ ਨੇ ਕਾਂਸਟੇਬਲ ਸਨਮਤ ਖਾਨ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਜ਼ਿਲ੍ਹੇ ਦੀ ਮਾਮੁੰਦ ਤਹਿਸੀਲ ’ਚ ਸ਼ਨਿਚਰਵਾਰ ਨੂੰ ਹੋਏ ਧਮਾਕੇ ’ਚ ਇਕ ਪੁਲੀਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਖ਼ਬਰ ਮੁਤਾਬਕ ਸ਼ਨਿਚਰਵਾਰ ਰਾਤ ਟਾਂਕ ਜ਼ਿਲ੍ਹੇ ’ਚ ਮੀਆਂ ਲਾਲ ਪੁਲੀਸ ਚੌਕੀ ਨੇੜੇ ਅਣਪਛਾਤੇ ਵਿਅਕਤੀਆਂ ਨੇ ਇਕ ਹੋਰ ਹੈੱਡ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਲੱਕੀ ਮਰਵਾਤ ’ਚ ਪੁਲੀਸ ਮੁਲਾਜ਼ਮਾਂ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×