ਪਾਕਿਸਤਾਨ: ਅਤਿਵਾਦੀਆਂ ਵੱਲੋਂ ਅਗਵਾ 11 ਕਰਮਚਾਰੀਆਂ ’ਚੋਂ ਛੇ ਨੂੰ ਛੁਡਾਇਆ
12:56 PM Jun 05, 2025 IST
Advertisement
ਪੇਸ਼ਾਵਰ, 5 ਜੂਨ
Advertisement
ਅਣਪਛਾਤੇ ਅਤਿਵਾਦੀਆਂ ਨੇ ਵੀਰਵਾਰ ਨੂੰ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਤੋਂ ਇੱਕ ਨਿੱਜੀ ਕੰਪਨੀ ਦੇ 11 ਕਰਮਚਾਰੀਆਂ ਨੂੰ ਅਗਵਾ ਕਰ ਲਿਆ। ਹਾਲਾਂਕਿ ਪੁਲੀਸ ਨੇ ਸ਼ੱਕੀਆਂ ਦਾ ਪਿੱਛਾ ਕੀਤਾ ਅਤੇ ਛੇ ਅਗਵਾ ਕੀਤੇ ਕਰਮਚਾਰੀਆਂ ਨੂੰ ਛੁਡਾ ਲਿਆ। ਅਲਰਟ ਮਿਲਣ ’ਤੇ ਜ਼ਿਲ੍ਹਾ ਪੁਲੀਸ ਅਧਿਕਾਰੀ ਡੇਰਾ ਇਸਮਾਈਲ ਖਾਨ ਅਤੇ ਅਤਿਵਾਦ ਵਿਰੋਧੀ ਵਿਭਾਗ ਦੇ ਪੁਲੀਸ ਸੁਪਰਡੈਂਟ ਸ਼ਕੀਲ ਖਾਨ ਆਪਣੀਆਂ ਟੀਮਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
Advertisement
Advertisement
ਬਾਕੀ ਪੰਜ ਬੰਧਕਾਂ ਨੂੰ ਛੁਡਾਉਣ ਅਤੇ ਸ਼ੱਕੀਆਂ ਨੂੰ ਫੜਨ ਲਈ ਇਸ ਸਮੇਂ ਇੱਕ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਇੱਕ ਨਿੱਜੀ ਕੰਪਨੀ ਦੇ ਤਿੰਨ ਵਾਹਨਾਂ ਵਿੱਚ ਯਾਤਰਾ ਕਰਨ ਵਾਲੇ ਕਰਮਚਾਰੀ ਇਸਲਾਮਾਬਾਦ ਤੋਂ ਕਵੇਟਾ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਦੋਮਾਂਡਾ ਪੁਲ ਦੇ ਨੇੜੇ ਅਗਵਾ ਕਰ ਲਿਆ ਗਿਆ। -ਪੀਟੀਆਈ
Advertisement