ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

India views China, not Pakistan, as primary adversary: US report: ਚੀਨ ਨੂੰ ਆਪਣਾ ‘ਮੁੱਖ ਵਿਰੋਧੀ’ ਮੰਨਦਾ ਹੈ ਭਾਰਤ: ਅਮਰੀਕੀ ਖ਼ੁਫ਼ੀਆ ਏਜੰਸੀ

07:29 PM May 25, 2025 IST
featuredImage featuredImage

ਉਬੀਰ ਨਕਸ਼ਬੰਦੀ/ਅਜੈ ਬੈਨਰਜੀ
ਨਵੀਂ ਦਿੱਲੀ, 25 ਮਈ,
ਅਮਰੀਕਾ ਦੀ ਰੱਖਿਆ ਖੁਫ਼ੀਆ ਏਜੰਸੀ ਵੱਲੋਂ ਐਤਵਾਰ ਨੂੰ ਜਾਰੀ ਤਾਜ਼ਾ ‘ਵਿਸ਼ਵ ਖ਼ਤਰਾ ਮੁਲਾਂਕਣ’ (World Threat Assessment) ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਿਆ ਜਾ ਰਿਹਾ ਹੈ। ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੇ ਬਾਵਜੂਦ ਨਵੀਂ ਦਿੱਲੀ ਚੀਨ ਨੂੰ ਆਪਣੇ ‘ਮੁੱਖ ਵਿਰੋਧੀ’ ਵਜੋਂ ਦੇਖਦੀ ਹੈ, ਜਦੋਂਕਿ ਪਾਕਿਸਤਾਨ ਨੂੰ ‘ਸਹਾਇਕ’ ਸੁਰੱਖਿਆ ਸਮੱਸਿਆ ਮੰਨਦੀ ਹੈ।
ਰਿਪੋਰਟ ਅਨੁਸਾਰ, ‘‘ਭਾਰਤ ਨੂੰ ਪਾਕਿਸਤਾਨ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਹੈ। ਉਹ ਭਾਰਤ ਦੀ ਵਧਦੀ ਰਵਾਇਤੀ ਫੌਜੀ ਸ਼ਕਤੀ ਦੇ ਮੱਦੇਨਜ਼ਰ ਆਪਣੀ ਫੌਜ ਦੇ ਆਧੁਨਿਕੀਕਰਨ ਦੇ ਯਤਨਾਂ ਨੂੰ ਜਾਰੀ ਰੱਖੇਗਾ, ਜਿਸ ਵਿੱਚ ਜੰਗੀ ਪੱਧਰ ’ਤੇ ਪ੍ਰਮਾਣੂ ਹਥਿਆਰਾਂ ਦਾ ਵਿਕਾਸ ਵੀ ਸ਼ਾਮਲ ਹੈ।’’

Advertisement

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਚੀਨ ਦੀ ਫੌਜੀ ਅਤੇ ਵਿੱਤੀ ਸਹਾਇਤਾ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਦਾ ਆਧੁਨਿਕੀਕਰਨ ਕਰ ਰਿਹਾ ਹੈ ਅਤੇ ਭਾਰਤ ਨੂੰ ਆਪਣੀ ਹੋਂਦ ਲਈ ਖ਼ਤਰੇ ਵਜੋਂ ਦੇਖਦਾ ਹੈ। ਰਿਪੋਰਟ ਮੁਤਾਬਕ, ਆਉਣ ਵਾਲੇ ਸਾਲਾਂ ਦੌਰਾਨ ਖੇਤਰੀ ਗੁਆਂਢੀਆਂ ਨਾਲ ਸਰਹੱਦ ਪਾਰ ਝੜਪਾਂ ਦੇ ਮੱਦੇਨਜ਼ਰ ਪਾਕਿਸਤਾਨੀ ਫੌਜ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਹੋਰ ਉਦੇਸ਼ਾਂ ਤੋਂ ਇਲਾਵਾ ਆਪਣੇ ਪ੍ਰਮਾਣੂ ਹਥਿਆਰਾਂ ਦਾ ਲਗਾਤਾਰ ਆਧੁਨਿਕੀਕਰਨ ਕਰਨਾ ਵੀ ਸ਼ਾਮਲ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰਾਂ ਦਾ ਆਧੁਨਿਕੀਕਰਨ ਕਰ ਰਿਹਾ ਹੈ ਅਤੇ ਉਸ ਨੇ ਆਪਣੀ ਪ੍ਰਮਾਣੂ ਸਮੱਗਰੀ ਤੇ ਪ੍ਰਮਾਣੂ ਕਮਾਂਡ ਦੇ ਕੰਟਰੋਲ ਦੀ ਸੁਰੱਖਿਆ ਨੂੰ ਬਰਕਾਰ ਰੱਖਿਆ ਹੋਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਦੇਸ਼ੀ ਸਪਲਾਇਰਾਂ ਅਤੇ ਵਿਚੋਲਿਆਂ ਤੋਂ ਸਮੂਹਿਕ ਤਬਾਹੀ ਵਾਲੇ ਹਥਿਆਰਾਂ (WMD) ਨਾਲ ਸਬੰਧਤ ਉਪਕਰਨ ਖ਼ਰੀਦਦਾ ਹੈ।ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨ ਚੀਨ ਤੋਂ ਵੱਡੀ ਪੱਧਰ ’ਤੇ ਤਬਾਹੀ ਮਚਾਉਣ ਵਾਲੇ ਹਥਿਆਰ (WMD) ਵਿਕਸਤ ਕਰਨ ਲਈ ਸਮੱਗਰੀ ਅਤੇ ਤਕਨਾਲੋਜੀ ਹਾਸਲ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਸਮੱਗਰੀ ਹਾਂਗਕਾਂਗ, ਸਿੰਗਾਪੁਰ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਰਾਹੀਂ ਪਾਕਿਸਤਾਨ ਨੂੰ ਭੇਜੀ ਜਾ ਰਹੀ ਹੈ।

Advertisement

ਚੀਨ ਹਾਲਾਂਕਿ, ਪਾਕਿਸਤਾਨ ਲਈ ਫੌਜੀ ਉਪਕਰਨਾਂ ਦਾ ਮੁੱਖ ਸਪਲਾਇਰ ਬਣਿਆ ਹੋਇਆ ਹੈ। ਦੂਜੇ ਪਾਸੇ ਪਾਕਿਸਤਾਨ ਵਿੱਚ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਕੀਤੇ ਗਏ ਅਤਿਵਾਦੀ ਹਮਲਿਆਂ ਕਾਰਨ ਸਬੰਧ ਤਣਾਅਪੂਰਨ ਬਣ ਗਏ ਹਨ। ਇਹ ਦੋਵਾਂ ਸਹਿਯੋਗੀ ਦੇਸ਼ਾਂ ਦਰਮਿਆਨ ਤਣਾਅ ਦਾ ਇੱਕ ਕਾਰਨ ਬਣ ਰਿਹਾ ਹੈ।

Advertisement