For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨੇ ਕੋਟ ਲਖਪਤ ਜੇਲ੍ਹ ਦਾ ਦੌਰਾ ਕੀਤਾ, ਮਹਿਲਾ ਕੈਦੀਆਂ ਨਾਲ ਰੋਜ਼ਾ ਤੋੜਿਆ

03:40 PM Mar 18, 2024 IST
ਪਾਕਿਸਤਾਨ  ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨੇ ਕੋਟ ਲਖਪਤ ਜੇਲ੍ਹ ਦਾ ਦੌਰਾ ਕੀਤਾ  ਮਹਿਲਾ ਕੈਦੀਆਂ ਨਾਲ ਰੋਜ਼ਾ ਤੋੜਿਆ
Advertisement

ਲਾਹੌਰ, 18 ਮਾਰਚ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕੋਟ ਲਖਪਤ ਜੇਲ੍ਹ ਦਾ ਦੌਰਾ ਕਰਦਿਆਂ ਭਾਵੁਕ ਹੋ ਕੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ‘ਕਿੰਗਮੇਕਰ’ ਹਨ ਅਤੇ ਉਨ੍ਹਾਂ ਨੂੰ ਤਸੀਹੇ ਦੇਣ ਵਾਲੇ ‘ਕਿਤੇ ਵੀ ਨਹੀਂ ਹਨ। ਜੇਲ੍ਹ ਦਾ ਦੌਰਾ ਕਰਨ ਆਈ ਮਰੀਅਮ ਨੇ ਉਨ੍ਹਾਂ ਮੁਸ਼ਕਲਾਂ ਨੂੰ ਯਾਦ ਕੀਤਾ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੇ ਇਸ ਜੇਲ੍ਹ ਵਿੱਚ ਰਹਿਣ ਦੌਰਾਨ ਕੀਤਾ ਸੀ। 50 ਸਾਲਾ ਮਰੀਅਮ ਨੇ ਕੋਟ ਲਖਪਤ ਜੇਲ੍ਹ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲ੍ਹ ਦੀ ਸਜ਼ਾ ਕੱਟੀ ਸੀ। ਉਨ੍ਹਾਂ ਨੇ ਮਹਿਲਾ ਕੈਦੀਆਂ ਨਾਲ ਇਫ਼ਤਾਰ (ਰੋਜ਼ਾ ਤੋੜਨਾ) ਕੀਤਾ। ਉਨ੍ਹਾਂ ਨੇ ਮਹਿਲਾ ਕੈਦੀਆਂ ਨਾਲ ਬੈਠ ਕੇ ਉਨ੍ਹਾਂ ਨੂੰ ਸਮੋਸੇ, ਪਕੌੜੇ, ਫਲ ਅਤੇ ਬਿਰਯਾਨੀ ਦਿੱਤੀ। ਉਨ੍ਹਾਂ ਨੇ ਜੇਲ੍ਹ ਦੀ ਉਹ ਕੋਠੜੀ ਵੀ ਵੇਖੀ ਜਿੱਥੇ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਪਨਾਮਾ ਪੇਪਰਜ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਬੰਦ ਸਨ।

Advertisement

Advertisement
Author Image

Advertisement
Advertisement
×