ਪਾਕਿ: ਅਦਾਲਤੀ ਹੁਕਮਾਂ ਮਗਰੋਂ ਪੀਟੀਆਈ ਦੇ ਵਾਈਸ ਚੇਅਰਮੈਨ ਕੁਰੈਸ਼ੀ ਰਿਹਾਅ
10:19 PM Jun 23, 2023 IST
ਇਸਲਾਮਾਬਾਦ, 6 ਜੂਨ
Advertisement
ਪਾਕਿਸਤਾਨੀ ਅਦਾਲਤ ਦੇ ਹੁਕਮਾਂ ਮਗਰੋਂ ਅੱਜ ਪਾਕਿਤਸਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਦੇ ਵਾਈਸ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਭਲਕੇ ਉਹ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਕੁਰੈਸ਼ੀ ਨੂੰ ਨੌਂ ਮਈ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਇਮਰਾਨ ਖਾਨ ਦੇ ਸ਼ਾਸਨ ਅਧੀਨ 2018 ਤੋਂ 2022 ਤੱਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਖਾਨ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਨੌਂ ਮਈ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਪੀਟੀਆਈ ਦੇ ਸਿਖਰਲੇ ਆਗੂਆਂ ਵਿੱਚ ਉਹ ਵੀ ਸ਼ਾਮਲ ਸਨ। ਜੀਓ ਟੀਵੀ ਦੀ ਖ਼ਬਰ ਮੁਤਾਬਿਕ ਪੀਟੀਆਈ ਆਗੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦਾਖ਼ਲ ਪਟੀਸ਼ਨ ਦੀ ਸੁਣਵਾਈ ਕਰਦਿਆਂ ਲਾਹੌਰ ਹਾਈ ਕੋਰਟ ਦੇ ਰਾਵਲਪਿੰਡੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਕੁਰੈਸ਼ੀ ਨੂੰ ਜਨਤਕ ਵਿਵਸਥਾ ਕਾਇਮ ਰੱਖਣ ਸਬੰਧੀ ਆਰਡੀਨੈਂਸ (ਐਮਪੀਓ) ਅਧੀਨ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ। -ਪੀਟੀਆਈ
Advertisement
Advertisement