ਇਸਲਾਮਾਬਾਦ, 4 ਅਗਸਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਸਦ ਦੀ ਮਿਆਦ ਖਤਮ ਹੋਣ ਤੋਂ ਦਿਨ ਪਹਿਲਾਂ ਉਸ ਨੂੰ 9 ਅਗਸਤ ਨੂੰ ਭੰਗ ਕਰ ਸਕਦੇ ਹਨ। ਇਸ ਨਾਲ ਦੇਸ਼ ਵਿੱਚ ਨਵੰਬਰ ਮਹੀਨੇ ਤੱਕ ਤੱਕ ਆਮ ਚੋਣਾਂ ਲਈ ਰਾਹ ਪੱਧਰਾ ਹੋ ਜਾਵੇਗਾ। ਸੰਸਦ ਦੀ ਪੰਜ ਸਾਲ ਦੀ ਮਿਆਦ 12 ਅਗਸਤ ਨੂੰ ਖਤਮ ਹੋਣ ਵਾਲੀ ਹੈ।