For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਰਾਸ਼ਟਰਪਤੀ ਚੋਣ: ਜ਼ਰਦਾਰੀ ਤੇ ਮਹਿਮੂਦ ਖ਼ਾਨ ਨੇ ਨਾਮਜ਼ਦਗੀ ਕਾਗਜ਼ ਭਰੇ

02:17 PM Mar 02, 2024 IST
ਪਾਕਿਸਤਾਨ ਰਾਸ਼ਟਰਪਤੀ ਚੋਣ  ਜ਼ਰਦਾਰੀ ਤੇ ਮਹਿਮੂਦ ਖ਼ਾਨ ਨੇ ਨਾਮਜ਼ਦਗੀ ਕਾਗਜ਼ ਭਰੇ
Advertisement

ਇਸਲਾਮਾਬਾਦ, 2 ਮਾਰਚ
ਪਾਕਿਸਤਾਨ ਵਿੱਚ 9 ਮਾਰਚ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪੀਪੀਪੀ ਅਤੇ ਪੀਐੱਮਐੱਲ-ਐੱਨ ਦੇ ਸਾਂਝੇ ਉਮੀਦਵਾਰ ਆਸਿਫ਼ ਅਲੀ ਜ਼ਰਦਾਰੀ ਅਤੇ ਪੀਟੀਆਈ ਦੀ ਹਮਾਇਤ ਪ੍ਰਾਪਤ ਸੁੰਨੀ ਇਤੇਹਾਦ ਕੌਂਸਲ ਦੇ ਉਮੀਦਵਾਰ ਮਹਿਮੂਦ ਖ਼ਾਨ ਅਚਕਜ਼ਈ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਕਾਗਜ਼ਾਂ ਦੀ ਜਾਂਚ ਸੋਮਵਾਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 5 ਮਾਰਚ ਹੈ ਅਤੇ ਉਮੀਦਵਾਰਾਂ ਦੀ ਅੰਤਿਮ ਸੂਚੀ 6 ਮਾਰਚ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਦਿਨ ਵਿੱਚ ਸੁੰਨੀ ਇਤੇਹਾਦ ਕੌਂਸਲ (ਐੱਸਆਈਸੀ) ਨੇ ਪਸ਼ਤੂਨਖਵਾ ਮਿੱਲੀ ਅਵਾਮੀ ਪਾਰਟੀ (ਪੀਕੇਐੱਮਏਪੀ) ਦੇ ਮੁਖੀ ਮਹਿਮੂਦ ਖਾਨ ਅਚਕਜ਼ਈ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਨਾਮਜ਼ਦ ਕੀਤਾ ਸੀ। ਮਹਿਮੂਦ ਖਾਨ ਅਚਕਜ਼ਈ ਨੇ ਬਲੋਚਿਸਤਾਨ ਦੇ ਕਿਲਾ ਅਬਦੁੱਲਾ-ਕਮ-ਚਮਨ ਤੋਂ ਨੈਸ਼ਨਲ ਅਸੈਂਬਲੀ ਸੀਟ ਜਿੱਤੀ ਸੀ।

Advertisement

Advertisement
Author Image

Advertisement
Advertisement
×