For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਰਾਸ਼ਟਰਪਤੀ ਦੀ ਚੋਣ 9 ਮਾਰਚ ਤੱਕ ਕਰਵਾਉਣ ਦੀ ਤਿਆਰੀ

07:58 AM Feb 26, 2024 IST
ਪਾਕਿਸਤਾਨ  ਰਾਸ਼ਟਰਪਤੀ ਦੀ ਚੋਣ 9 ਮਾਰਚ ਤੱਕ ਕਰਵਾਉਣ ਦੀ ਤਿਆਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਇਸਲਾਮਾਬਾਦ, 25 ਫਰਵਰੀ
ਆਮ ਚੋਣਾਂ ਤੋਂ ਬਾਅਦ ਲੱਗੇ ਹੇਰਾਫੇਰੀ ਦੇ ਦੋਸ਼ਾਂ ਤੋਂ ਮੁਕਤ ਹੋਣ ਲਈ ਜੂਝ ਰਿਹਾ ਪਾਕਿਸਤਾਨ ਹੁਣ ਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ 9 ਮਾਰਚ ਤੱਕ ਕਰਵਾਉਣ ਲਈ ਤਿਆਰ ਹੈ। ‘ਡਾਅਨ’ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਸੰਸਦ ਦੇ ਉੱਚ ਸਦਨ ਸੈਨੇਟ ਦੇ ਅੱਧੇ ਸੈਨੇਟਰਾਂ (ਮੈਂਬਰਾਂ) ਦਾ ਛੇ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਉਨ੍ਹਾਂ ਦੀ ਸੇਵਾਮੁਕਤੀ ਤੋਂ ਦੋ ਦਿਨ ਪਹਿਲਾਂ 9 ਮਾਰਚ ਤੱਕ ਰਾਸ਼ਟਰਪਤੀ ਦੀ ਚੋਣ ਕਰਵਾਉਣ ਲਈ ਤਿਆਰ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਇੱਕ ਸੀਨੀਅਰ ਅਹੁਦੇਦਾਰ ਨੇ ਕਿਹਾ, ‘‘ਸਾਰੀਆਂ ਚਾਰ ਸੂਬਾਈ ਵਿਧਾਨ ਸਭਾਵਾਂ ਦੇ ਗਠਨ ਮਗਰੋਂ ਮੌਜੂਦਾ ਸੈਨੇਟਰ ਰਾਸ਼ਟਰਪਤੀ ਦੀ ਚੋਣ ਕਰਨਗੇੇ।’’ ਉਨ੍ਹਾਂ ਕਿਹਾ ਕਿ ਇਹ ਚੋਣ 9 ਜਾਂ 10 ਮਾਰਚ ਨੂੰ ਹੋ ਸਕਦੀ ਹੈ।
ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸ਼ਾਹਬਾਜ਼ ਸ਼ਰੀਫ ਦੇ ਅਗਵਾਈ ਹੇਠ ਕੇਂਦਰ ’ਚ ਗੱਠਜੋੜ ਸਰਕਾਰ ਬਣਾਉਣ ਲਈ ਤਿਆਰ ਛੇ-ਦਲੀ ਗੱਠਜੋੜ ਨੇ ਦੇਸ਼ ਦੇ ਸਿਖਰਲੇ ਅਹੁਦੇ ਵਾਸਤੇ ਆਸਿਫ ਅਲੀ ਜ਼ਰਦਾਰੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਜ਼ਰਦਾਰੀ ਇਸ ਤੋਂ ਪਹਿਲਾਂ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਅਸਤੀਫ਼ੇ ਮਗਰੋਂ ਸਤੰਬਰ 2008 ਤੋਂ 2013 ਰਾਸ਼ਟਰਪਤੀ ਰਹੇ ਸਨ। ਹੁਣ ਜਦੋਂ ਦੇਸ਼ ’ਚ 8 ਫਰਵਰੀ ਨੂੰ ਆਮ ਚੋਣਾਂ ਹੋਈਆਂ ਹਨ ਤਾਂ ਰਾਸ਼ਟਰਪਤੀ ਦੀ ਚੋਣ 9 ਮਾਰਚ ਤੱਕ ਕਰਵਾਏ ਜਾਣ ਦੀ ਲੋੜ ਹੈ। ਸੂਤਰਾਂ ਨੇ ਕਿਹਾ ਕਿ ਸੈਨੇਟ ਦੀਆਂ ਚੋਣਾਂ ਵੀ ਮਾਰਚ ਦੇ ਪਹਿਲੇ ਹਫ਼ਤੇ ਹੋਣੀਆਂ ਸਨ ਪਰ ਆਮ ਚੋਣਾਂ ਅਤੇ ਅਸੈਂਬਲੀ ਚੋਣਾਂ ’ਚ ਦੇਰੀ ਕਾਰਨ ਸੈਨੇਟ ਚੋਣਾਂ ਹੁਣ ਮਾਰਚ ਦੇ ਆਖਰੀ ਹਫ਼ਤੇ ਜਾਂ ਅਪਰੈਲ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ। -ਪੀਟੀਆਈ

Advertisement

ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਅੱਜ

ਲਾਹੌਰ: ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਸੋਮਵਾਰ ਨੂੰ ਹੋਵੇਗੀ ਜਿਸ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਦੇ ਸੂਬੇ ਦੇ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਇਸ ਦੌਰਾਨ ਪੀਐੱਮਐੱਲ(ਐੱਨ) ਨੇ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਅਤੇ ਡਿਪਟੀ ਸਪੀਕਰ ਦੇ ਦੋਵੇਂ ਅਹੁਦੇ ਹਾਸਲ ਕਰ ਲਏ ਹਨ। ਪੰਜਾਬ ਵਿਧਾਨ ਸਭਾ ਦੇ ਸਕੱਤਰ ਆਮਿਰ ਹਬੀਬ ਨੇ ਅੱਜ ਇੱਕ ਬਿਆਨ ਵਿੱਚ ਕਿਹਾ, ‘‘ਪੰਜਾਬ ’ਚ ਸੋਮਵਾਰ (26 ਫਰਵਰੀ) ਨੂੰ ਮੁੱਖ ਮੰਤਰੀ ਦੀ ਚੋਣ ਹੋਵੇਗੀ। ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਮਰੀਅਮ ਨਵਾਜ਼ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਹਨ।’’ ਹਾਲਾਂਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਉਸ ਦੇ ਸਹਿਯੋਗੀਆਂ ਕੋਲ ਅਸੈਂਬਲੀ ’ਚ ਸਧਾਰਨ ਬਹੁਮਤ ਹੈ ਜਿਸ ਕਰ ਕੇ ਪਾਰਟੀ ਦਾ ਮੁੱਖ ਮੰਤਰੀ ਚੁਣੇ ਜਾਣ ’ਚ ਕੋਈ ਮੁਸ਼ਕਲ ਨਹੀਂ ਹੈ। ਮੁੱਖ ਮੰਤਰੀ ਅਹੁਦੇ ਲਈ ਮੁਕਾਬਲਾ ਪੀਐੱਮਐੱਲ(ਐੱਨ) ਦੀ ਮਰੀਅਮ ਨਵਾਜ਼ (50) ਅਤੇ ਇਮਰਾਨ ਖ਼ਾਨ ਦੀ ਪੀਟੀਆਈ ਸਮਰਥਿਤ ਸੁੰਨੀ ਇਤੇਹਾਦ ਕੌਂਸਲ (ਐੱਸਆਈਸੀ) ਦੇ ਉਮੀਦਵਾਰ ਰਾਣਾ ਆਫਤਾਬ ਅਹਿਮਦ ਵਿਚਾਲੇ ਹੋਵੇਗਾ। ਸ਼ਨਿਚਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਲੰਬੇ ਚੱਲੇ ਸੈਸ਼ਨ ’ਚ ਵਿਧਾਇਕਾਂ ਨੇ ਗੁਪਤ ਮਤਦਾਨ ਰਾਹੀਂ ਪੀਐੱਮਐੱਲ-ਐੱਨ ਨੇਤਾ ਮਲਿਕ ਅਹਿਮਦ ਖ਼ਾਨ ਨੂੰ ਅਸੈਂਬਲੀ ਦਾ ਸਪੀਕਰ ਅਤੇ ਜ਼ਹੀਰ ਇਕਬਾਲ ਚਨਾਰ ਨੂੰ ਉਨ੍ਹਾਂ ਦਾ ਡਿਪਟੀ ਚੁਣਿਆ ਸੀ। -ਪੀਟੀਆਈ

Advertisement
Author Image

Advertisement
Advertisement
×