ਚੀਨ ਤੋਂ 40 ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਿਹੈ ਪਾਕਿਸਤਾਨ
06:49 AM Dec 24, 2024 IST
ਪੇਈਚਿੰਗ, 23 ਦਸੰਬਰ
ਪਾਕਿਸਤਾਨ ਨੇ ਆਧੁਨਿਕ ਚੀਨੀ ਲੜਾਕੂ ਜੇ-35 ਦੇ 40 ਜੈੱਟ ਖਰੀਦਣ ਦੀ ਯੋਜਨਾ ਬਣਾਈ ਹੈ। ਇਹ ਯੋਜਨਾ ਜੇ ਸਿਰੇ ਚੜ੍ਹਦੀ ਹੈ ਤਾਂ ਚੀਨ ਵੱਲੋਂ ਕੀਤੀ ਜਾਣ ਵਾਲੀ ਇਹ ਪਹਿਲੀ ਬਰਾਮਦ ਹੋਵੇਗੀ। ਇੱਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।ਹਾਂਗਕਾਂਗ ਸਥਿਤ ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ ਇਹ ਵਿਕਰੀ ਪੇਈਚਿੰਗ ਵੱਲੋਂ ਕਿਸੇ ਵਿਦੇਸ਼ੀ ਸਹਿਯੋਗੀ ਨੂੰ ਪੰਜਵੀਂ ਪੀੜ੍ਹੀ ਦੇ ਜੈੱਟ ਦੀ ਪਹਿਲੀ ਬਰਾਮਦ ਹੋਵੇਗੀ ਅਤੇ ਉਮੀਦ ਹੈ ਕਿ ਇਸ ਨਾਲ ਖੇਤਰੀ ਗਤੀਸ਼ੀਲਤਾ ’ਚ ਸੁਧਾਰ ਹੋਵੇਗਾ ਤੇ ਖਾਸ ਕਰਕੇ ਪਾਕਿਸਤਾਨ ਦੇ ਵਿਰੋਧੀ ਭਾਰਤ ਦੇ ਸਬੰਧ ਵਿੱਚ।- ਪੀਟੀਆਈ
Advertisement
Advertisement