For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ, ਪਨਾਮਾ, ਸੋਮਾਲੀਆ, ਡੈਨਮਾਰਕ ਅਤੇ ਯੂਨਾਨ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਚੁਣੇ

07:41 AM Jun 07, 2024 IST
ਪਾਕਿਸਤਾਨ  ਪਨਾਮਾ  ਸੋਮਾਲੀਆ  ਡੈਨਮਾਰਕ ਅਤੇ ਯੂਨਾਨ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਚੁਣੇ
Advertisement

ਸੰਯੁਕਤ ਰਾਸ਼ਟਰ, 6 ਜੂਨ
ਪਾਕਿਸਤਾਨ, ਸੋਮਾਲੀਆ, ਡੈਨਮਾਰਕ, ਗ੍ਰੀਸ (ਯੂਨਾਨ) ਤੇ ਪਨਾਮਾ ਅਗਲੇ ਸਾਲ (2025) ਤੋਂ ਦੋ ਸਾਲ ਦੇ ਅਰਸੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਚੁਣੇ ਗਏ ਹਨ। ਪੰਜ ਮੈਂਬਰਾਂ ਨੂੰ ਯੂਐੱਨ ਅਸੈਂਬਲੀ ਵਿਚ ਗੁਪਤ ਵੋਟਿੰਗ ਰਾਹੀਂ ਪਹਿਲੀ ਜਨਵਰੀ 2025 ਤੋਂ 31 ਦਸੰਬਰ 2026 ਤੱਕ ਦੋ ਸਾਲ ਦੇ ਅਰਸੇ ਲਈ ਚੁਣਿਆ ਗਿਆ ਹੈ। ਅਫ਼ਰੀਕਾ ਤੇ ਏਸ਼ੀਆ-ਪ੍ਰਸ਼ਾਂਤ ਮੁਲਕਾਂ ਦੀਆਂ ਦੋ ਸੀਟਾਂ ਲਈ ਸੋਮਾਲੀਆ ਨੂੰ 179 ਵੋਟਾਂ ਤੇ ਪਾਕਿਸਤਾਨ ਨੂੰ 182 ਵੋਟਾਂ ਮਿਲੀਆਂ। ਲਾਤੀਨੀ ਅਮਰੀਕਾ ਤੇ ਕੈਰੇਬਿਆਈ ਦੇਸ਼ਾਂ ਵਿਚੋਂ ਪਨਾਮਾ ਨੂੰ 183 ਜਦੋਂਕਿ ਪੱਛਮੀ ਯੂਰਪ ਤੇ ਹੋਰਨਾਂ ਮੁਲਕਾਂ ਵਿਚੋਂ ਡੈਨਮਾਰਕ 184 ਤੇ ਗ੍ਰੀਸ ਨੂੰ 182 ਵੋਟਾਂ ਮਿਲੀਆਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਨੂੰ ਪਾਕਿਸਤਾਨ ਲਈ ਫ਼ਖ਼ਰ ਦਾ ਪਲ ਦੱਸਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×