For the best experience, open
https://m.punjabitribuneonline.com
on your mobile browser.
Advertisement

‘ਬਲੋਚਿਸਤਾਨ ਵਿੱਚ ਘਿਣਾਉਣੇ ਅਪਰਾਧ ਕਰ ਰਿਹੈ ਪਾਕਿਸਤਾਨ’

07:43 AM Mar 18, 2024 IST
‘ਬਲੋਚਿਸਤਾਨ ਵਿੱਚ ਘਿਣਾਉਣੇ ਅਪਰਾਧ ਕਰ ਰਿਹੈ ਪਾਕਿਸਤਾਨ’
Advertisement

ਜਨੇਵਾ (ਸਵਿਟਜ਼ਰਲੈਂਡ), 17 ਮਾਰਚ
ਬਲੋਚ ਅਧਿਕਾਰਾਂ ਦੇ ਕਾਰਕੁਨ ਹਕੀਮ ਬਲੋਚ ਨੇ ਪਾਕਿਸਤਾਨ ’ਤੇ ਬਲੋਚਿਸਤਾਨ ਵਿੱਚ ਘਿਣਾਉਣੇ ਅਪਰਾਧ ਕਰਨ ਦਾ ਦੋਸ਼ ਲਾਉਂਦਿਆਂ ਸੰਯੁਕਤ ਰਾਸ਼ਟਰ ਨੂੰ ਸਵੈ-ਨਿਰਣੈ ਲਈ ਬਲੋਚਿਸਤਾਨ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਪਛਾਣਨ ਦੀ ਅਪੀਲ ਕੀਤੀ ਹੈ। ਬਲੋਚ ਅਧਿਕਾਰ ਕਾਰਕੁਨ ਨੇ ਅਪੀਲ ਕੀਤੀ ਕਿ ਬਲੋਚ ਲੋਕਾਂ ਦਾ ਭਵਿੱਖ ਬਚਾਉਣ ਲਈ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਦੇ ਮਾਮਲੇ ਵਿੱਚ ਕੌਮਾਂਤਰੀ ਭਾਈਚਾਰਾ ਦਖ਼ਲ ਦੇਵੇ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਦੇ ਚੱਲ ਰਹੇ 55ਵੇਂ ਸੈਸ਼ਨ ਦੀ 31ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲੋਚ ਨੇ ਕਿਹਾ ਕਿ ਪਾਕਿਸਤਾਨ ਦੇ ਸ਼ਾਸਨ ਵਿੱਚ ਬਲੋਚਿਸਤਾਨ ਦੇ ਲੋਕ ਜ਼ੁਲਮ, ਸੋਸ਼ਣ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹੋਣ ਦਾ ਦੁੱਖ ਝੱਲ ਰਹੇ ਹਨ। ਉਨ੍ਹਾਂ ਕਿਹਾ, ‘‘ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਬਲੋਚਿਸਤਾਨ ਦੇ ਲੋਕ ਜ਼ੁਲਮ, ਸ਼ੋਸ਼ਣ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰਹਿਣ ਦਾ ਦੁੱਖ ਝੱਲ ਰਹੇ ਹਨ। 1948 ਵਿੱਚ ਇਸ ਦੇ ਜ਼ਬਰਦਸਤੀ ਕਬਜ਼ੇ ਤੋਂ ਲੈ ਕੇ ਹੁਣ ਤੱਕ ਬਲੋਚਿਸਤਾਨ ਨਾਲ ਸਿਆਸੀ ਹਾਸ਼ੀਏ ’ਤੇ ਰੱਖਣ, ਆਰਥਿਕ ਸੋਸ਼ਣ ਕਰਨ ਅਤੇ ਸਭਿਆਚਾਰਕ ਦਮਨ ਸਣੇ ਯੋਜਨਾਬੱਧ ਢੰਗ ਨਾਲ ਅਨਿਆਂ ਹੁੰਦਾ ਆਇਆ ਹੈ। ਇਸ ਵਿੱਚ ਹੋਰ ਵਾਧਾ ਕਰਦੇ ਹੋਏ ਪਾਕਿਸਤਾਨ ਖਿੱਤੇ ਵਿੱਚ ਹੋਰ ਘਿਣਾਉਣੇ ਅਪਰਾਧ ਕਰ ਰਿਹਾ ਹੈ ਜਿਵੇਂ ਕਿ ਨਸਲਕੁਸ਼ੀ। ਅੱਜ ਮੈਂ ਤੁਹਾਡੇ ਸਾਹਮਣੇ ਇਹ ਅਪੀਲ ਲੈ ਕੇ ਖੜ੍ਹਾ ਹਾਂ ਕਿ ਸਵੈ-ਨਿਰਣੈ ਲਈ ਬਲੋਚਿਸਤਾਨ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਪਛਾਣਿਆ ਜਾਵੇ।’’ ਉਨ੍ਹਾਂ ਕਿਹਾ, ‘‘ਸਵੈ-ਨਿਰਣੈ ਦਾ ਅਧਿਕਾਰ ਉਹ ਅਧਿਕਾਰ ਹੈ ਜੋ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਦਰਜ ਹੈ।’’ -ਏਐੱਨਆਈ

Advertisement

Advertisement
Author Image

Advertisement
Advertisement
×