ਪਾਕਿਸਤਾਨ ਸਰਕਾਰ ਵੱਲੋਂ ਨਵਾਜ਼ ਸ਼ਰੀਫ਼ ਭਗੌੜਾ ਕਰਾਰ; ਹਵਾਲਗੀ ਲਈ ਬਰਤਾਨੀਆਂ ਸਰਕਾਰ ਨੂੰ ਅਪੀਲ
05:41 PM Aug 23, 2020 IST
Advertisement
ਲਾਹੌਰ, 23 ਅਗਸਤ
Advertisement
ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਜੋ ਫਿਲਹਾਲ ਇਲਾਜ ਲਈ ਲੰਡਨ ਵਿੱਚ ਹਨ, ਨੂੰ ‘ਭਗੌੜਾ’ ਕਰਾਰ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਹਵਾਲਗੀ ਲਈ ਬਰਤਾਨੀਆਂ ਦੀ ਸਰਕਾਰ ਕੋਲ ਪਹੁੰਚ ਕੀਤੀ ਹੈ। ਪ੍ਰਧਾਨ ਮੰਤਰੀ ਦੇ ਜਵਾਬਦੇਹੀ ਅਤੇ ਗ੍ਰਹਿ ਮੰਤਰੀ ਮਾਮਲਿਆਂ ਬਾਰੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਕਿਹਾ ਕਿ ਮੈਡੀਕਲ ਦੇ ਅਧਾਰ ‘ਤੇ ਸ਼ਰੀਫ ਦੀ ਚਾਰ ਹਫਤਿਆਂ ਦੀ ਜ਼ਮਾਨਤ ਪਿਛਲੇ ਸਾਲ ਦਸੰਬਰ ਵਿਚ ਖਤਮ ਹੋ ਗਈ ਸੀ। ਸਰਕਾਰ ਸ਼ਰੀਫ ਨੂੰ ਭਗੌੜਾ ਮੰਨ ਰਹੀ ਹੈ ਅਤੇ ਬ੍ਰਿਟਿਸ਼ ਸਰਕਾਰ ਨੂੰ ਉਸ ਦੀ ਹਵਾਲਗੀ ਲਈ ਬੇਨਤੀ ਭੇਜੀ ਹੈ। ਸ਼ਰੀਫ ਨੂੰ ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਜ਼ਾ ਸੁਣਾਈ ਸੀ।
Advertisement
Advertisement