For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਮੁਕਾਬਲੇ ਵਿੱਚ ਚਾਰ ਸੁਰੱਖਿਆ ਕਰਮੀ ਹਲਾਕ

10:35 AM Jul 03, 2023 IST
ਪਾਕਿਸਤਾਨ  ਮੁਕਾਬਲੇ ਵਿੱਚ ਚਾਰ ਸੁਰੱਖਿਆ ਕਰਮੀ ਹਲਾਕ
Advertisement

ਕਰਾਚੀ, 2 ਜੁਲਾੲੀ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੌਰਾਨ ਚਾਰ ਸੁਰੱਖਿਆ ਕਰਮੀ ਮਾਰੇ ਗਏ, ਜਦਕਿ ਜੁਆਬੀ ਕਾਰਵਾੲੀ ਦੌਰਾਨ ਇੱਕ ਅਤਿਵਾਦੀ ਵੀ ਢੇਰ ਹੋ ਗਿਆ। ਸ਼ੇਰਾਨੀ ਦੇ ਡਿਪਟੀ ਕਮਿਸ਼ਨਰ ਬਿਲਾਲ ਸ਼ਬੀਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬੇ ਦੇ ਧਾਨਾ ਸਰ ਇਲਾਕੇ ਵਿੱਚ ਅਸਲੇ ਨਾਲ ਲੈਸ ਅਤਿਵਾਦੀਆਂ ਨੇ ਪੁਲੀਸ ਚੈੱਕ ਪੋਸਟ ’ਤੇ ਦੋ ਘੰਟਿਆਂ ਤੱਕ ਫਾਇਰਿੰਗ ਕੀਤੀ। ਗੋਲੀਬਾਰੀ ਦੌਰਾਨ ਤਿੰਨ ਪੁਲੀਸ ਅਧਿਕਾਰੀ ਅਤੇ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਗੲੀ, ਜਦਕਿ ਇਸ ਦੌਰਾਨ ਇੱਕ ਅਤਿਵਾਦੀ ਵੀ ਮਾਰਿਆ ਗਿਆ। ਡੀਸੀ ਨੇ ਦੱਸਿਆ ਕਿ ਜ਼ਖ਼ਮੀ ਅਤਿਵਾਦੀ ਸਾਥੀਆਂ ਦੀ ਮਦਦ ਨਾਲ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਰਹੇ। ੳੁਨ੍ਹਾਂ ਦੱਸਿਆ ਕਿ ਮਾਰੇ ਗਏ ਅਤਿਵਾਦੀ ਦੀ ਲਾਸ਼ ਸੀਟੀਡੀ (ਕਾੳੂਂਟਰ-ਟੈਰੋਰਿਜ਼ਮ ਡਿਪਾਰਟਮੈਂਟ) ਨੂੰ ਸੌਂਪ ਦਿੱਤੀ ਗੲੀ ਹੈ। -ਪੀਟੀਆੲੀ

Advertisement

Advertisement
Tags :
Author Image

Advertisement
Advertisement
×