For the best experience, open
https://m.punjabitribuneonline.com
on your mobile browser.
Advertisement

ਪਾਕਿ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਰਿਸ਼ਵਤ’ ਦੇ ਕੇਸ ’ਚ ਬਰੀ

09:58 PM Jun 29, 2023 IST
ਪਾਕਿ  ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਰਿਸ਼ਵਤ’ ਦੇ ਕੇਸ ’ਚ ਬਰੀ
Advertisement

ਲਾਹੌਰ: ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37 ਸਾਲ ਪੁਰਾਣੇ ‘ਰਿਸ਼ਵਤ’ ਦੇ ਇਕ ਕੇਸ ਵਿਚ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਰੀਫ਼ ‘ਤੇ ਮੁਲਕ ਦੇ ਇਕ ਮੋਹਰੀ ਮੀਡੀਆ ਹਾਊਸ ਦੇ ਮਾਲਕ ਨੂੰ ‘ਰਿਸ਼ਵਤ’ ਵਜੋਂ ‘ਕੀਮਤੀ ਸਰਕਾਰੀ ਜ਼ਮੀਨ’ ਦੇਣ ਦਾ ਦੋਸ਼ ਲਾਇਆ ਗਿਆ ਸੀ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਇਕ ਕਾਨੂੰਨ ਵਿਚ ਕੁਝ ਅਹਿਮ ਸੋਧਾਂ ਕਰ ਕੇ ਸਿਆਸਤਦਾਨਾਂ ਉਤੇ ਲੱਗਣ ਵਾਲੀ ਉਮਰ ਭਰ ਦੀ ਰੋਕ ਨੂੰ ਹਟਾਉਣ ਦਾ ਕਦਮ ਚੁੱਕਿਆ ਸੀ। ਨਵਾਜ਼ ਸ਼ਰੀਫ਼ ਨੂੰ ਸੁਪਰੀਮ ਕੋਰਟ ਨੇ ਸੰਨ 2017 ਵਿਚ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਸੀ ਤੇ ਉਨ੍ਹਾਂ ਉਤੇ ਕੋਈ ਵੀ ਸਰਕਾਰੀ ਅਹੁਦਾ ਲੈਣ ਦੀ ਉਮਰ ਭਰ ਦੀ ਪਾਬੰਦੀ ਲੱਗ ਗਈ ਸੀ। -ਪੀਟੀਆਈ

Advertisement

Advertisement
Tags :
Advertisement
Advertisement
×